8.7 C
Patiāla
Thursday, December 12, 2024

ਭਾਜਪਾ ਆਗੂ ਨੇ ਵਿਅਕਤੀ ਨੂੰ ‘ਕਿੱਕ’ ਮਾਰ ਕੇ ਫ੍ਰੇਮ ਤੋਂ ਕੀਤਾ ਬਾਹਰ, ਵੀਡੀਓ ਵਾਇਰਲ

Must read


ਛਤਰਪਤੀ ਸੰਭਾਜੀਨਗਰ, 12 ਨਵੰਬਰ

BJP leader Danve kicks: ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਨੇ ਇਕ ਵਿਅਕਤੀ ਨੂੰ ਲੱਤ ਮਾਰ ਕੇ ਫ੍ਰੇਮ ਤੋਂ ਬਾਹਰ ਕਰ ਦਿੱਤਾ, ਜਦੋਂ ਫੋਟੋ ਖਿਚਵਾਈ ਦੌਰਾਨ ਫਰੇਮ ਵਿਚ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਵਿਵਾਦਪੂਰਨ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ, ਵਿਅਕਤੀ ਨੇ ਬਾਅਦ ਵਿੱਚ ਦਾਅਵਾ ਕੀਤਾ ਕਿ ਉਹ ਦਾਨਵੇ ਦਾ ਦੋਸਤ ਸੀ ਅਤੇ ਉਹ ਸਿਰਫ ਆਪਣੀ ਕਮੀਜ਼ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਦੇਖੋ ਵੀਡੀਓ:-

ਭਾਜਪਾ ਦੇ ਸੀਨੀਅਰ ਨੇਤਾ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਹਾਰਾਸ਼ਟਰ ਭਰ ਵਿੱਚ ਪ੍ਰਚਾਰ ਕਰ ਰਹੇ ਹਨ। ਸੋਮਵਾਰ ਨੂੰ ਜਾਲਨਾ ਜ਼ਿਲੇ ਦੇ ਭੋਕਰਦਾਨ ’ਚ ਵਾਪਰੀ ਕਥਿਤ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਦਾਨਵੇ ਨੇ ਸ਼ਿਵ ਸੈਨਾ ਨੇਤਾ ਅਤੇ ਸਾਬਕਾ ਮੰਤਰੀ ਅਰਜੁਨ ਖੋਟਕਰ ਨਾਲ ਮੁਲਾਕਾਤ ਕੀਤੀ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਵਿਅਕਤੀ ਫਰੇਮ ਵਿੱਚ ਆਉਂਦਾ ਹੈ ਅਤੇ ਦਾਨਵੇ ਉਸਨੂੰ ਆਪਣੀ ਸੱਜੀ ਲੱਤ ਨਾਲ ਮਾਰਦਾ ਹੈ, ਉਸਨੂੰ ਇੱਕ ਪਾਸੇ ਜਾਣ ਲਈ ਕਹਿੰਦਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਪਛਾਣ ਸ਼ੇਖ ਦੇ ਤੌਰ ’ਤੇ ਦੱਸਣ ਵਾਲੇ ਵਿਅਕਤੀ ਨੇ ਭਾਜਪਾ ਦੇ ਸੀਨੀਅਰ ਨੇਤਾ ਦਾ ਦੋਸਤ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ, “ਮੈਂ ਰਾਓਸਾਹਿਬ ਦਾਨਵੇ ਦਾ ਕਰੀਬੀ ਦੋਸਤ ਹਾਂ ਅਤੇ ਸਾਡੀ 30 ਸਾਲਾਂ ਦੀ ਦੋਸਤੀ ਹੈ। ਜੋ ਖ਼ਬਰ ਵਾਇਰਲ ਹੋਈ ਹੈ, ਉਹ ਗਲਤ ਹੈ। ਮੈਂ ਸਿਰਫ਼ ਦਾਨਵੇ ਦੀ ਕਮੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।” ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਆਦਿਤਿਆ ਠਾਕਰੇ ਨੇ ਕਿਹਾ, “ਰਾਓਸਾਹਿਬ ਨੂੰ ਫੁੱਟਬਾਲ ’ਚ ਹੋਣਾ ਚਾਹੀਦਾ ਸੀ। ਭਾਜਪਾ ਵਰਕਰਾਂ ਨੂੰ ਪਿਛਲੇ ਦੋ ਸਾਲਾਂ ‘ਚ ਕੁਝ ਨਹੀਂ ਮਿਲਿਆ ਹੈ। ਇਸ ਲਈ ਜੇਕਰ ਉਹ ਦੁਬਾਰਾ ਭਾਜਪਾ ਨੂੰ ਵੋਟ ਪਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ।” ਪੀਟੀਆਈ





News Source link

- Advertisement -

More articles

- Advertisement -

Latest article