9.8 C
Patiāla
Thursday, December 12, 2024

Abhishek-Aishwarya Divorce: ਅਭਿਸ਼ੇਕ-ਐਸ਼ਵਰਿਆ ਦੇ ਤਲਾਕ ਦੀਆਂ ਖਬਰਾਂ 'ਚ ਕਿੰਨੀ ਸੱਚਾਈ ? ਇਸ ਸ਼ਖਸ਼ ਨੇ ਖੋਲ੍ਹਿਆ ਨਿਮਰਤ ਨਾਲ ਲਿੰਕਅੱਪ ਦਾ ਰਾਜ਼

Must read


Abhishek Bachchan: ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਐਸ਼ਵਰਿਆ ਰਾਏ ਨਾਲ ਤਲਾਕ ਦੀਆਂ ਖਬਰਾਂ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਅਦਾਕਾਰਾ ਦੀ ਵਿਆਹੁਤਾ ਜ਼ਿੰਦਗੀ ‘ਤੇ ਪਿਛਲੇ ਕਈ ਸਾਲਾਂ ਤੋਂ ਸਵਾਲ ਉੱਠ ਰਹੇ ਹਨ। ਹੁਣ ਅਭਿਸ਼ੇਕ ਬੱਚਨ ਉੱਪਰ ਐਸ਼ਵਰਿਆ ਨੂੰ ਧੋਖਾ ਦੇਣ ਦਾ ਇਲਜ਼ਾਮ ਲਗਾਇਆ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਅਫਵਾਹਾਂ ਉਡ ਰਹੀਆਂ ਹਨ ਕਿ ਅਭਿਸ਼ੇਕ ਬੱਚਨ ਦਾ ਆਪਣੀ ਸਹਿ-ਕਲਾਕਾਰ ਨਿਮਰਤ ਕੌਰ ਨਾਲ ਐਕਸਟਰਾ ਮੈਰਿਟਲ ਅਫੇਅਰ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ ‘ਤੇ ਨਾ ਤਾਂ ਅਭਿਸ਼ੇਕ, ਨਿਮਰਤ ਅਤੇ ਨਾ ਹੀ ਐਸ਼ਵਰਿਆ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ।

ਅਭਿਸ਼ੇਕ ਅਤੇ ਨਿਮਰਤ ਦੇ ਅਫੇਅਰ ਦੀਆਂ ਅਫਵਾਹਾਂ ‘ਚ ਕਿੰਨੀ ਸੱਚਾਈ?

ਹੁਣ, ਬੱਚਨ ਪਰਿਵਾਰ ਦੇ ਇੱਕ ਨਜ਼ਦੀਕੀ ਨੇ Zoom ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਨ੍ਹਾਂ ਅਫਵਾਹਾਂ ‘ਤੇ ਬੱਚਨ ਪਰਿਵਾਰ ਦੇ ਰਿਐਕਸ਼ਨ ਦਾ ਖੁਲਾਸਾ ਕੀਤਾ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਇਨ੍ਹਾਂ ਅਫਵਾਹਾਂ ‘ਚ ਕੋਈ ਸੱਚਾਈ ਨਹੀਂ ਹੈ। ਬੱਚਨ ਪਰਿਵਾਰ ਦੇ ਬਹੁਤ ਕਰੀਬੀ ਸੂਤਰ ਨੇ ਇਨ੍ਹਾਂ ਅਫਵਾਹਾਂ ਨੂੰ ਬਕਵਾਸ ਦੱਸਿਆ ਹੈ। ਇਸ ਸੂਤਰ ਦਾ ਕਹਿਣਾ ਹੈ ਕਿ ਅਭਿਸ਼ੇਕ ਬੱਚਨ ਅਤੇ ਨਿਮਰਤ ਕੌਰ ਦੇ ਅਫੇਅਰ ਦੀਆਂ ਅਫਵਾਹਾਂ ‘ਚ ਕੋਈ ਸੱਚਾਈ ਨਹੀਂ ਹੈ ਅਤੇ ਉਹ ਹੈਰਾਨ ਹੈ ਕਿ ਨਿਮਰਤ ਨੇ ਖੁਦ ਇਸ ‘ਤੇ ਪ੍ਰਤੀਕਿਰਿਆ ਕਿਉਂ ਨਹੀਂ ਦਿੱਤੀ ਅਤੇ ਇਸ ਤੋਂ ਇਨਕਾਰ ਕਿਉਂ ਨਹੀਂ ਕੀਤਾ।

ਕਰੀਬੀ ਦੋਸਤ ਨੇ ਅਭਿਸ਼ੇਕ ਅਤੇ ਐਸ਼ਵਰਿਆ ਦੇ ਰਿਸ਼ਤੇ ਦਾ ਦੱਸਿਆ ਹਾਲ 

ਅਭਿਸ਼ੇਕ ਤਾਂ ਇਸ ਲਈ ਸ਼ਾਂਤ ਹਨ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ‘ਚ ਬਹੁਤ ਕੁਝ ਚੱਲ ਰਿਹਾ ਹੈ। ਸੂਤਰ ਦਾ ਦਾਅਵਾ ਹੈ ਕਿ ਅਭਿਸ਼ੇਕ ਬੱਚਨ ਨੂੰ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਭਿਨੇਤਾ ਇਸ ਸਮੇਂ ਆਪਣੇ ਵਿਆਹ ਦੇ ਸੰਕਟ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਲਈ ਐਕਸਟਰਾ ਮੈਟਿਚਲ ਅਫੇਅਰ ਦੀਆਂ ਅਫਵਾਹਾਂ ਉਸਨੂੰ ਬਹੁਤ ਨੁਕਸਾਨ ਪਹੁੰਚਾ ਸਕਦੀਆਂ ਹਨ। ਕਰੀਬੀ ਦੋਸਤ ਨੇ ਇਹ ਸਵਾਲ ਵੀ ਉਠਾਇਆ ਕਿ ਅਭਿਸ਼ੇਕ ਦੇ ਅਫੇਅਰ ਦੀ ਖਬਰ ਕਿੱਥੋਂ ਅਤੇ ਕਿਵੇਂ ਸ਼ੁਰੂ ਹੋਈ?

ਕਾਨੂੰਨੀ ਕਾਰਵਾਈ ਦੀ ਤਿਆਰੀ ਵਿੱਚ ਬੱਚਨ ਪਰਿਵਾਰ

ਇਸ ਸ਼ਖਸ਼ ਨੇ ਕਿਹਾ ਕਿ ਤੁਸੀ ਇਸ ਬਾਰੇ ਸੋਚੋ। ਅਭਿਸ਼ੇਕ ਅਜਿਹਾ ਵਿਅਕਤੀ ਨਹੀਂ ਹੈ ਜੋ ਆਪਣੀ ਪਤਨੀ ਨੂੰ ਧੋਖਾ ਦੇਵੇ। ਉਹ ਆਪਣੇ ਵਿਆਹੁਤਾ ਜੀਵਨ ਵਿੱਚ ਹਮੇਸ਼ਾ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਰਿਹਾ ਹੈ। ਜਦੋਂ ਉਸ ਦੇ ਵਿਆਹੁਤਾ ਜੀਵਨ ਵਿਚ ਉਥਲ-ਪੁਥਲ ਹੁੰਦੀ ਹੈ ਤਾਂ ਉਹ ਅਚਾਨਕ ਅਜਿਹਾ ਕਦਮ ਕਿਉਂ ਚੁੱਕਦਾ ਹੈ? ਬੱਚਨ ਪਰਿਵਾਰ ਦੇ ਕਰੀਬੀ ਵਿਅਕਤੀ ਨੇ ਦੱਸਿਆ ਕਿ ਜਦੋਂ ਪਰਿਵਾਰ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤਾਂ ਮੀਡੀਆ ਨੇ ਅਗਲੇ ਦਿਨ ਜਯਾ ਬੱਚਨ ਦੀ ਮਾਂ ਨੂੰ ਮਾਰ ਦਿੱਤਾ। ਮੀਡੀਆ ਨੂੰ ਇਸ ਪਰਿਵਾਰ ਦੀ ਚੁੱਪ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਬੱਚਨ ਪਰਿਵਾਰ ਗੁੱਸੇ ਵਿੱਚ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਸਾਰੀਆਂ ਅਫਵਾਹਾਂ ਕਿੱਥੋਂ ਸ਼ੁਰੂ ਹੋਈਆਂ, ਜਿਸ ਤੋਂ ਬਾਅਦ ਉਹ ਬਣਦੀ ਕਾਨੂੰਨੀ ਕਾਰਵਾਈ ਕਰਨਗੇ।


  



News Source link

- Advertisement -

More articles

- Advertisement -

Latest article