ਨਵੀਂ ਦਿੱਲੀ, 5 ਨਵੰਬਰ
ਟੈਕਸ ਅਧਿਕਾਰੀਆਂ ਨੇ ਵਸਤੂ ਤੇ ਸੇਵਾ ਕਰ (ਜੀਐੱਸਟੀ) ਤਹਿਤ ਰਜਿਸਟਰਡ ਲਗਪਗ 18,000 ਅਜਿਹੀਆਂ ਫਰਜ਼ੀ ਕੰਪਨੀਆਂ ਦਾ ਪਤਾ ਲਾਇਆ ਹੈ ਜੋ ਕਰੀਬ 25,000 ਕਰੋੜ ਰੁਪਏ ਦੀ ਟੈਕਸ ਚੋਰੀ ਵਿੱਚ ਸ਼ਾਮਲ ਸਨ। ਫਰਜ਼ੀ ਕੰਪਨੀਆਂ ਖ਼ਿਲਾਫ਼ ਹਾਲ ਹੀ ਵਿੱਚ ਚਲਾਈ ਗਈ ਦੇਸ਼ ਪੱਧਰੀ ਮੁਹਿੰਮ ਵਿੱਚ ਅਧਿਕਾਰੀਆਂ ਨੇ 73,000 ਕੰਪਨੀਆਂ ਦੀ ਪਛਾਣ ਕੀਤੀ ਸੀ। ਇਨ੍ਹਾਂ ਬਾਰੇ ਸ਼ੱਕ ਸੀ ਕਿ ਉਹ ਬਿਨਾਂ ਕਿਸੇ ਮਾਲ ਦੀ ਵਿਕਰੀ ਦੇ ਸਿਰਫ਼ ‘ਇਨਪੁਟ ਟੈਕਸ ਕ੍ਰੈਡਿਟ’ (ਆਈਟੀਸੀ) ਦਾ ਲਾਹਾ ਲੈਣ ਲਈ ਬਣਾਈਆਂ ਗਈਆਂ ਸਨ ਅਤੇ ਇਸ ਤਰ੍ਹਾਂ ਇਹ ਕੰਪਨੀਆਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਹੀਆਂ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ 73,000 ਕੰਪਨੀਆਂ ਖ਼ਿਲਾਫ਼ ਚਲਾਈ ਮੁਹਿੰਮ ਵਿੱਚੋਂ ਲਗਪਗ 18,000 ਕੰਪਨੀਆਂ ਫਰਜ਼ੀ ਨਿਕਲੀਆਂ ਜੋ ਲਗਪਗ 24,550 ਕਰੋੜ ਰੁਪਏ ਟੈਕਸ ਚੋਰੀ ਵਿੱਚ ਸ਼ਾਮਲ ਸਨ। -ਪੀਟੀਆਈ
News Source link
#ਹਜਰ #ਫਰਜ #ਕਪਨਆ #ਦ #ਕਰੜ #ਦ #ਜਐਸਟ #ਚਰ #ਫੜ