35 C
Patiāla
Monday, July 14, 2025

Myths Vs Facts: ਜ਼ਿਆਦਾ ਪਾਣੀ ਪੀਣ ਨਾਲ ਤੇਜ਼ੀ ਨਾਲ ਘਟਦਾ ਭਾਰ, ਜਾਣੋ ਕਿੰਨੀ ਸੱਚ ਇਹ ਗੱਲ

Must read


Weight Loss Myths vs Facts: ਜ਼ਿਆਦਾਤਰ ਲੋਕ ਵਧਦੇ ਭਾਰ ਕਾਰਨ ਚਿੰਤਤ ਰਹਿੰਦੇ ਹਨ। ਭਾਰ ਘੱਟ ਕਰਨ ਲਈ ਲੋਕ ਸਭ ਕੁਝ ਕਰਦੇ ਹਨ ਪਰ ਸਖ਼ਤ ਮਿਹਨਤ ਤੋਂ ਬਾਅਦ ਥੋੜ੍ਹਾ ਜਿਹਾ ਹੀ ਫਰਕ ਨਜ਼ਰ ਆਉਂਦਾ ਹੈ। ਅਜਿਹੀ ਸਥਿਤੀ ਵਿੱਚ ਕੁਝ ਲੋਕ ਸਖਤ ਖੁਰਾਕ ਦੀ ਪਾਲਣਾ ਕਰਕੇ ਭਾਰ ਘਟਾਉਂਦੇ ਹਨ, ਜਦੋਂ ਕਿ ਕੁਝ ਦਿਨ ਵਿੱਚ ਘੰਟਿਆਂ ਤੱਕ ਪਸੀਨਾ ਵਹਾਉਂਦੇ ਹਨ। ਕਈ ਲੋਕ ਕਈ-ਕਈ ਦਿਨ ਜਲ ਵਰਤ ਰੱਖਣ ਨਾਲ ਵੀ ਤੇਜ਼ੀ ਨਾਲ ਭਾਰ ਘਟਾਉਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਜ਼ਿਆਦਾ ਪਾਣੀ ਪੀਣ ਨਾਲ ਭਾਰ ਜਲਦੀ ਘੱਟ ਹੁੰਦਾ ਹੈ।

ਪਾਣੀ ਨੂੰ ਜੀਵਨ ਲਈ ਬਹੁਤ ਜ਼ਰੂਰੀ ਕਿਹਾ ਜਾਂਦਾ ਹੈ। ਕਾਫੀ ਪਾਣੀ ਪੀਣਾ ਵੀ ਸਿਹਤ ਲਈ ਜ਼ਰੂਰੀ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸਹੀ ਮਾਤਰਾ ਵਿੱਚ ਪਾਣੀ ਪੀਣ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਕਈ ਥਾਵਾਂ ‘ਤੇ ਕਿਹਾ ਜਾਂਦਾ ਹੈ ਕਿ ਗਰਮ ਪਾਣੀ ਪੀਣ ਨਾਲ ਤੁਸੀਂ ਭਾਰ ਘਟਾ ਸਕਦੇ ਹੋ। ਪਰ ਕੀ ਇਹ ਸੱਚ ਹੈ ਜਾਂ ਇੱਕ ਭੁਲੇਖਾ ਹੈ? ਆਓ ਅੱਜ ਜਾਣਦੇ ਹਾਂ ਪਾਣੀ ਬਾਰੇ ਕੁਝ ਮਿੱਥ ਅਤੇ ਉਨ੍ਹਾਂ ਦੀ ਸੱਚਾਈ।

Myth: ਕੀ ਪਾਣੀ ਪੀਣ ਨਾਲ ਤੁਹਾਨੂੰ ਭਾਰ ਘਟਾਉਣ ਵਿੱਚ ਮਦਦ ਮਿਲੇਗੀ?

Fact: ਜੇ ਇਹ ਕਿਹਾ ਜਾਂਦਾ ਹੈ ਕਿ ਪਾਣੀ ਪੀਣ ਨਾਲ ਭਾਰ ਘੱਟ ਹੁੰਦਾ ਹੈ, ਤਾਂ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਸਿਰਫ਼ ਪਾਣੀ ਪੀਣ ਨਾਲ ਭਾਰ ਨਹੀਂ ਘਟਾਇਆ ਜਾ ਸਕਦਾ ਸਗੋਂ ਸਰੀਰ ਵਿੱਚ ਹੋਰ ਵੀ ਕਮੀਆਂ ਪੈਦਾ ਹੋ ਸਕਦੀਆਂ ਹਨ। ਪਾਣੀ ਪੀਣ ਨਾਲ ਭਾਰ ਘੱਟ ਨਹੀਂ ਹੁੰਦਾ ਪਰ ਜੇ ਕੋਸੇ ਪਾਣੀ ‘ਚ ਕੁਝ ਜੜੀ-ਬੂਟੀਆਂ ਅਤੇ ਮਸਾਲਿਆਂ ਨੂੰ ਮਿਲਾ ਲਿਆ ਜਾਵੇ ਤਾਂ ਇਸ ਨਾਲ ਭਾਰ ਘੱਟ ਹੋ ਸਕਦਾ ਹੈ।

Myth: ਜਿੰਨਾ ਜ਼ਿਆਦਾ ਪਾਣੀ, ਤੁਹਾਡੀ ਸਿਹਤ ਓਨੀ ਹੀ ਬਿਹਤਰ?

Fact: ਇਹ ਸਹੀ ਨਹੀਂ ਹੈ। ਪਾਣੀ ਪੀਣਾ ਚੰਗਾ ਹੈ ਪਰ ਸੀਮਾ ਤੋਂ ਜ਼ਿਆਦਾ ਪਾਣੀ ਪੀਣਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਇਸ ਨਾਲ ਸਰੀਰ ਵਿਚ ਸੋਡੀਅਮ ਦਾ ਪੱਧਰ ਡਿੱਗ ਸਕਦਾ ਹੈ ਤੇ ਪਾਣੀ ਦੀ ਸੰਭਾਲ ਦੀ ਸਮੱਸਿਆ ਵੀ ਹੋ ਸਕਦੀ ਹੈ।

Myth: ਭਾਰ ਘਟਾਉਣ ਲਈ ਘੱਟੋ-ਘੱਟ ਅੱਠ ਗਿਲਾਸ ਪਾਣੀ ਪੀਣਾ ਜ਼ਰੂਰੀ ਹੈ।

Fact: ਇਸ ਵਿੱਚ ਕੁਝ ਸੱਚਾਈ ਹੈ। ਸਰੀਰ ਨੂੰ ਸਹੀ ਤਰ੍ਹਾਂ ਹਾਈਡਰੇਟ ਰੱਖਣ ਲਈ ਛੇ ਗਲਾਸ ਪਾਣੀ ਜ਼ਰੂਰੀ ਕਿਹਾ ਜਾਂਦਾ ਹੈ। ਕੁਝ ਲੋਕ ਅੱਠ ਗਿਲਾਸ ਪਾਣੀ ਵੀ ਪੀਂਦੇ ਹਨ ਕਿਉਂਕਿ ਇਹ ਸਰੀਰ ‘ਤੇ ਨਿਰਭਰ ਕਰਦਾ ਹੈ।

Myth: ਪਾਣੀ ਭੁੱਖ ਨੂੰ ਮਾਰਦਾ ਹੈ

Fact: ਪਾਣੀ ਦਾ ਸੁਭਾਅ ਭਰਨਾ ਹੈ। ਭਾਰ ਘਟਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਖਾਣਾ ਖਾਣ ਤੋਂ ਪਹਿਲਾਂ ਪਾਣੀ ਪੀਂਦੇ ਹਨ। ਇਸ ਕਾਰਨ ਉਨ੍ਹਾਂ ਦੇ ਸਰੀਰ ‘ਚ ਜਾਣ ਵਾਲੇ ਭੋਜਨ ਦਾ ਹਿੱਸਾ ਘੱਟ ਜਾਂਦਾ ਹੈ। ਭਾਰ ਘਟਾਉਣ ਤੇ ਭੁੱਖ ਨੂੰ ਕੰਟਰੋਲ ਕਰਨ ਲਈ ਭੋਜਨ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ।

ਹਾਈਡਰੇਸ਼ਨ ਲਈ ਪਾਣੀ ਜ਼ਰੂਰੀ

ਆਮ ਤੌਰ ‘ਤੇ ਲੋਕ ਮੰਨਦੇ ਹਨ ਕਿ ਸਰੀਰ ਨੂੰ ਹਾਈਡਰੇਟ ਰੱਖਣ ਲਈ ਪਾਣੀ ਜ਼ਰੂਰੀ ਹੈ ਪਰ ਇਹ ਪਾਣੀ ਅਤੇ ਪੀਣ ਵਾਲੇ ਪਦਾਰਥਾਂ ‘ਤੇ ਵੀ ਨਿਰਭਰ ਕਰਦਾ ਹੈ। ਅਸੀਂ ਕਿਹੋ ਜਿਹਾ ਪਾਣੀ ਪੀ ਰਹੇ ਹਾਂ, ਕਿੰਨਾ ਲਾਭਕਾਰੀ ਹੈ? ਜੇ ਤੁਸੀਂ ਇੱਕ ਗਿਲਾਸ ਪਾਣੀ ਦੀ ਬਜਾਏ ਤਰਬੂਜ ਖਾਓਗੇ ਤਾਂ ਵੀ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਮਿਲੇਗਾ। ਇਸੇ ਤਰ੍ਹਾਂ ਸਲਾਦ, ਖੀਰਾ, ਟਮਾਟਰ ਆਦਿ ਚੀਜ਼ਾਂ ਵਿਚ ਵੀ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦੇ ਸੇਵਨ ਨਾਲ ਤੁਸੀਂ ਆਪਣੇ ਸਰੀਰ ‘ਚ ਪਾਣੀ ਦੀ ਜ਼ਰੂਰਤ ਨੂੰ ਵੀ ਪੂਰਾ ਕਰ ਸਕਦੇ ਹੋ।

Check out below Health Tools-
Calculate Your Body Mass Index ( BMI )

Calculate The Age Through Age Calculator



News Source link

- Advertisement -

More articles

- Advertisement -

Latest article