ਬੀਰ ਬਿਲਿੰਗ, 29 ਅਕਤੂਬਰ
ਇੱਥੇ ਅੱਜ ਸ਼ਾਮ ਬਿਲਿੰਗ ਨੇੜੇ ਪੈਰਾਗਲਾਈਡਿੰਗ ਕਰਦਿਆਂ ਬੈਲਜੀਅਮ ਦੇ ਪੈਰਾਗਲਾਈਡਰ ਦੀ ਮੌਤ ਹੋ ਗਈ ਜਿਸ ਦੀ ਪਛਾਣ 67 ਸਾਲਾ ਫੇਅਰੇਟਸ ਵਜੋਂ ਹੋਈ ਹੈ। ਉਹ 2 ਤੋਂ 10 ਨਵੰਬਰ ਤੱਕ ਬੀੜ ਬਿਲਿੰਗ ਵਿਚ ਹੋਣ ਵਾਲੀ ਅੰਤਰਰਾਸ਼ਟਰੀ ਪੈਰਾਗਲਾਈਡਿੰਗ ਵਿਸ਼ਵ ਕੱਪ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਆਇਆ ਸੀ। ਬੀੜ ਬਿਲਿੰਗ ਪੈਰਾਗਲਾਈਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਕਿਹਾ ਕਿ ਬਿਲਿੰਗ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਦੋ ਪੈਰਾਗਲਾਈਡਰਾਂ ਦੀ ਹਵਾ ਵਿੱਚ ਟੱਕਰ ਹੋ ਗਈ ਤੇ ਹਾਦਸਾ ਵਾਪਰ ਗਿਆ। ਜ਼ਿਕਰਯੋਗ ਹੈ ਕਿ ਬੀੜ ਬਿਲਿੰਗ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਹ ਪੈਰਾਗਲਾਈਡਰਾਂ ਲਈ ਜ਼ੋਖ਼ਮ ਭਰਪੂਰ ਹੈ ਤੇ ਗੈਰਤਜਰਬੇਕਾਰ ਪੈਰਗਲਾਈਡਰਾਂ ਲਈ ਇੱਥੇ ਕਈ ਚੁਣੌਤੀਆਂ ਦਰਪੇਸ਼ ਹਨ।