29.3 C
Patiāla
Thursday, June 19, 2025

ਮੰਡੀ ਵਿੱਚ ਖਰੀਦ ਨਾ ਹੋਣ ਖ਼ਿਲਾਫ ਡਟੇ ਕਿਸਾਨ

Must read


ਲਖਵਿੰਦਰ ਸਿੰਘ

ਮਲੋਟ, 21 ਅਕਤੂਬਰ

ਇੱਥੋਂ ਦੀਆਂ ਅਨਾਜ ਮੰਡੀਆਂ ਵਿਚ ਖਰੀਦ ਪ੍ਰਬੰਧਾਂ ਦੀ ਹਾਲਤ ਖਸਤਾ ਹੈ। ਇੱਥੋਂ ਦੀ ਦਾਣਾ ਮੰਡੀ ਵਿੱਚ ਇਕੱਤਰ ਹੋਏ ਸੰਯੁਕਤ ਕਿਸਾਨ ਮੌਰਚੇ ਦੇ ਆਗੂਆਂ ਲਖਨਪਾਲ ਸ਼ਰਮਾ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ, ਇੰਦਰਜੀਤ ਸਿੰਘ, ਨਛੱਤਰ ਸਿੰਘ ਆਦਿ ਨੇ ਕਿਹਾ ਕਿ ਮੰਡੀ ਵਿਚ ਝੋਨਾ ਸੁੱਕ ਰਿਹਾ ਹੈ, ਨਮੀ ਵੀ ਨਿਰਧਾਰਤ ਮਾਪਦੰਡਾਂ ਦੇ ਅਨੁਕੂਲ ਹੈ, ਇਸ ਦੇ ਬਾਵਜੂਦ ਵੀ ਕਿਸਾਨਾਂ ਨੂੰ ਕੇਵਲ ਪ੍ਰੇਸ਼ਾਨ ਹੀ ਨਹੀਂ ਕੀਤਾ ਜਾ ਰਿਹਾ, ਸਗੋਂ ਲੰਮਾ ਸਮਾਂ ਉਡੀਕ ਕਰਵਾ ਕੇ ਉਨ੍ਹਾਂ ਤੋਂ ਕਾਟ ਵਸੂਲੀ ਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦਾ ਨਮੀ ਮੀਟਰ ਰੀਡਿੰਗ ਹੋਰ ਦੱਸਦਾ ਹੈ, ਜਦਕਿ ਮਹਿਕਮੇ ਦਾ ਹੋਰ। ਇਸ ਵੇਲੇ ਮੰਡੀ ਵਿਚ ਆਲਮ ਇਹ ਹੈ ਕਿ ਖੁੱਲ੍ਹੇ ਅਸਮਾਨ ਹੇਠ ਕਣਕ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਨਾ ਕਿਤੇ ਤੋਲ ਤੇ ਨਾ ਹੀ ਕਿਤੇ ਭਾਅ ਦਾ ਕੰਮ ਚੱਲ ਰਿਹਾ ਹੈ ਅਤੇ ਨਾ ਹੀ ਕਿਤੇ ਬਾਰਦਾਨਾ ਤੇ ਨਾ ਹੀ ਝੋਨਾ ਢਕਣ ਲਈ ਕੋਈ ਤਰਪਾਲ ਹੀ ਨਜ਼ਰ ਆਉਂਦੀ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਮੀਂਹ ਪੈ ਗਿਆ ਤਾਂ ਕਿਸਾਨਾਂ ਨੂੰ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਉਪਰੰਤ ਕਿਸਾਨ ਆਗੂਆਂ ਨੇ ਨਾਇਬ ਤਹਿਸੀਲਦਾਰ ਨੂੰ ਆਪਣਾ ਮੰਗ ਪੱਤਰ ਸੌਂਪਿਆ।



News Source link

- Advertisement -

More articles

- Advertisement -

Latest article