29.3 C
Patiāla
Thursday, June 19, 2025

ਬਿਰਧ ਮਹਿਲਾ ਦੀ ਚੇਨ ਝਪਟਣ ਵਾਲੀ ਵੀਡੀਓ ਫੁਟੇਜ ਜਾਰੀ – Punjabi Tribune

Must read


ਪੱਤਰ ਪ੍ਰੇਰਕ

ਪਠਾਨਕੋਟ, 21 ਅਕਤੂਬਰ

ਇਥੇ ਬਿਰਧ ਮਹਿਲਾ ਪੁਸ਼ਪਾ ਸਨਵਾਲ ਦੇ ਗਲੇ ’ਚੋਂ ਸੋਨੇ ਦੀ ਚੇਨ ਝਪਟਨ ਵਾਲਿਆਂ ਦੀ ਪੁਲੀਸ ਨੇ ਵੀਡੀਓ ਫੁਟੇਜ ਜਾਰੀ ਕੀਤੀ ਹੈ ਅਤੇ ਮੋਟਰਸਾਈਕਲ ਸਵਾਰ ਦੋਨਾਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਡੀਐੱਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਕਿਹਾ ਕਿ ਪੁਲੀਸ ਨੇ ਮੁਲਜ਼ਮਾਂ ਦੇ ਰੂਟ ਨੂੰ ਸੀਸੀਟੀਵੀ ਰਾਹੀਂ ਖੰਗਾਲਿਆ ਤਾਂ ਸਾਹਮਣੇ ਆਇਆ ਕਿ ਇਹ ਮੁਲਜ਼ਮ ਗੁਰਦਾਸਪੁਰ ਵੱਲ ਫਰਾਰ ਹੋ ਗਏ ਹਨ। ਇਹ ਦੋਨੋਂ ਸਨੈਚਰ ਬਾਹਰਲੇ ਸ਼ਹਿਰ ਤੋਂ ਆ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਗਏ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਸਪੋਰਟਸ ਮੋਟਰਸਾਈਕਲ (ਕੇਟੀਐਮ ਕੰਪਨੀ ਦਾ ਡਿਊਕ ਮੋਟਰਸਾਈਕਲ) ਦਾ ਇਸਤੇਮਾਲ ਕੀਤਾ ਹੈ। ਡੀਐਸਪੀ ਨੇ ਕਿਹਾ ਕਿ ਪੁਲੀਸ ਨੇ ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ਼ ਵੀ ਵਾਇਰਲ ਕੀਤੀ ਹੈ।



News Source link

- Advertisement -

More articles

- Advertisement -

Latest article