30.3 C
Patiāla
Thursday, June 19, 2025

ਜ਼ਿਮਨੀ ਚੋਣਾਂ: ਟਿਕਟ ਨਾ ਮਿਲਣ ਤੋਂ ਨਾਰਾਜ਼ ‘ਆਪ’ ਦੇ ਚੇਅਰਮੈਨ ਵੱਲੋਂ ਅਸਤੀਫ਼ਾ

Must read


ਰਵਿੰਦਰ ਰਵੀ

ਬਰਨਾਲਾ, 22 ਅਕਤੂਬਰ

ਬੀਤੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰ ਐਲਾਨੇ ਗਏ ਹਨ ਅਤੇ ਐਲਾਨ ਤੋਂ ਬਾਅਦ ਹੀ ਹਲਕਾ ਬਰਨਾਲਾ ਵਿਚ ਬਗਾਵਤ ਦੇ ਸੁਰ ਉੱਠਣ ਲੱਗੇ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਮੰਨੇ ਜਾਂਦੇ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਇਸ ਤੋਂ ਨਾਜ਼ਾਰ ਚੱਲ ਰਹੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਬਾਠ ਨੇ ਪਾਰਟੀ ਨੂੰ ਆਪਣੇ ਫੈਸਲੇ ’ਤੇ ਵਿਚਾਰ ਕਰਨ ਲਈ 24 ਘੰਟੇ ਦਾ ਅਲਟੀਮੇਟਮ ਵੀ ਦਿੱਤਾ ਸੀ। ਪਰ ਪਾਰਟੀ ਵੱਲੋਂ ਕੋਈ ਪ੍ਰਤੀਕਿਰਿਆ ਨਾਲ ਮਿਲਣ ’ਤੇ  ਨਾਰਾਜ਼ ਚੱਲ ਰਹੇ ਬਾਠ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ।  ਇਹ ਜਾਣਕਾਰੀ ਉਨ੍ਹਾਂ ਵਲੋਂ ਸੋਸ਼ਲ ਮੀਡੀਆ ਫੇਸਬੁੱਕ ਖਾਤੇ ’ਤੇ ਸਾਂਝੀ ਕੀਤੀ ਗਈ ਹੈ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਪੋਸਟ ਵਿਚ ਲਿਖੇ ਸ਼ਬਦਾਂ ਤੋਂ ਜ਼ਾਹਿਰ ਹੈ ਕਿ ਉਹ ਇਹ ਚੋਣ ਲੜਨ ਜਾ ਰਹੇ ਹਨ।

ਗੁਰਦੀਪ ਬਾਠ ਵੱਲੋਂ ਸਾਂਝੀ ਕੀਤੀ ਗਈ ਫੇਸਬੁੱਕ ਪੋਸਟ

ਜ਼ਿਮਨੀ ਚੋਣਾਂ: ਟਿਕਟ ਨਾ ਮਿਲਣ ਤੋਂ ਨਾਰਾਜ਼ ‘ਆਪ’ ਦੇ ਚੇਅਰਮੈਨ ਵੱਲੋਂ ਅਸਤੀਫ਼ਾ



News Source link

- Advertisement -

More articles

- Advertisement -

Latest article