29.3 C
Patiāla
Thursday, June 19, 2025

Shocking: ਮਸ਼ਹੂਰ ਅਦਾਕਾਰ ਦੇ ਪਿਓ ਨੇ ਗੋ*ਲੀਆਂ ਨਾਲ ਭੁੰ*ਨ ਸੁੱਟਿਆ ਪੂਰਾ ਪਰਿਵਾਰ, ਹੋਸ਼ ਉਡਾ ਦਏਗੀ ਖੌਫ*ਨਾਕ ਵਾਰ*ਦਾਤ

Must read


Shocking: ਫਿਲਮ ਇੰਡਸਟਰੀ ‘ਚ ਕੰਮ ਕਰਨ ਵਾਲੇ ਕਈ ਸਿਤਾਰੇ ਅਜਿਹੇ ਹਨ, ਜਿਨ੍ਹਾਂ ਨਾਲ ਜੁੜੀਆਂ ਗੱਲਾਂ ਸੁਣ ਤੁਹਾਡੇ ਵੀ ਹੋਸ਼ ਉਡ ਜਾਣਗੇ। ਹਾਲਾਂਕਿ ਕਈ ਘਟਨਾਵਾਂ ਤਾਂ ਅਜਿਹੀਆਂ ਵੀ ਸਾਹਮਣੇ ਆਈਆਂ ਜਿਨ੍ਹਾਂ ਨੇ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ। ਇੱਕ ਘਟਨਾ ਇੰਨੀ ਭਿਆਨਕ ਸੀ ਕਿ ਪੂਰਾ ਪਰਿਵਾਰ ਹੀ ਮੌਤ ਦੀ ਨੀਂਦ ਸੌਂ ਗਿਆ।

ਦੱਸ ਦੇਈਏ ਕਿ ਅਸੀ ਅਦਾਕਾਰ ਕਮਲ ਸਦਾਨਾ (Kamal Sadanah) ਦੀ ਗੱਲ ਕਰ ਰਹੇ ਹਾਂ। ਕਮਲ 54 ਸਾਲ ਦੇ ਹੋ ਗਏ ਹਨ। 1970 ‘ਚ ਮੁੰਬਈ ‘ਚ ਜਨਮੇ ਕਮਲ ਦਾ ਬਾਲੀਵੁੱਡ ਕਰੀਅਰ ਕੋਈ ਖਾਸ ਨਹੀਂ ਰਿਹਾ। ਉਨ੍ਹਾਂ 1992 ਵਿੱਚ ਕਾਜੋਲ ਨਾਲ ਫਿਲਮ ਬੇਖੁਦੀ ਨਾਲ ਡੈਬਿਊ ਕੀਤਾ ਸੀ ਪਰ ਇਹ ਫਿਲਮ ਸੁਪਰਫਲਾਪ ਸਾਬਤ ਹੋਈ। ਇਸ ਤੋਂ ਬਾਅਦ ਉਹ ਕੁਝ ਹੋਰ ਫਿਲਮਾਂ ‘ਚ ਨਜ਼ਰ ਆਏ ਪਰ ਕੋਈ ਵੀ ਫਿਲਮ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।

Read MOre: Kulhad Pizza Couple: ਇਸ ਗੈਂਗਸਟਰ ਦੇ ਨਿਸ਼ਾਨੇ ‘ਤੇ ਆਇਆ ਕੁੱਲ੍ਹੜ ਪੀਜ਼ਾ ਕਪਲ, ਸ਼ਰੇਆਮ ਦਿੱਤੀ ਧਮਕੀ

ਕਮਲ ਸਦਾਨਾ ਦੇ ਪਿਤਾ ਨੇ ਖਤਮ ਕੀਤਾ ਸੀ ਪੂਰਾ ਪਰਿਵਾਰ

ਕਮਲ ਸਦਾਨਾ ਨੇ ਇੱਕ ਸਾਲ ਪਹਿਲਾਂ ਸਿਧਾਰਥ ਕਨਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਸ ਰਾਤ ਦੀ ਭਿਆਨਕ ਕਹਾਣੀ ਸੁਣਾਈ ਸੀ, ਜਿਸ ਵਿੱਚ ਉਸਦੇ ਆਪਣੇ ਪਿਤਾ ਨੇ ਗੋਲੀਆਂ ਚਲਾ ਕੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਸੀ। ਇੰਟਰਵਿਊ ਦੌਰਾਨ ਕਮਲ ਨੇ ਦੱਸਿਆ ਸੀ- “ਮੇਰਾ 20ਵਾਂ ਜਨਮ ਦਿਨ ਸੀ ਅਤੇ ਘਰ ‘ਚ ਖੁਸ਼ੀ ਦਾ ਮਾਹੌਲ ਸੀ। ਅਚਾਨਕ ਸ਼ਰਾਬੀ ਪਿਤਾ ਨੇ ਮਾਂ-ਭੈਣ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਨੇ ਮੇਰੇ ‘ਤੇ ਵੀ ਗੋਲੀ ਚਲਾ ਦਿੱਤੀ। ਹਾਲਾਂਕਿ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। ਗੋਲੀ ਮੇਰੀ ਗਰਦਨ ਦੇ ਕੋਲੋਂ ਲੰਘ ਗਈ, ਮੈਂ ਬਚ ਗਿਆ ਪਰ ਸਾਰਾ ਪਰਿਵਾਰ ਪਲਾਂ ਵਿੱਚ ਤਬਾਹ ਹੋ ਗਿਆ ਸੀ। 

ਹਿੱਲ ਗਿਆ ਸੀ ਕਮਲ ਸਦਾਨਾ ਦਾ ਸਾਰਾ ਜੀਵਨ 

ਕਮਲ ਸਦਾਨਾ ਦੇ ਪਿਤਾ ਬ੍ਰਿਜ ਸਦਾਨਾ ਇੱਕ ਮਸ਼ਹੂਰ ਨਿਰਮਾਤਾ ਸਨ। ਉਨ੍ਹਾਂ 70-80 ਦੇ ਦਹਾਕੇ ਵਿੱਚ ਕਈ ਫਿਲਮਾਂ ਦਾ ਨਿਰਮਾਣ ਕੀਤਾ। ਬਾਅਦ ਵਿੱਚ ਉਨ੍ਹਾਂ ਦੀ ਫਿਲਮ ਨਹੀਂ ਚੱਲੀ ਅਤੇ ਉਨ੍ਹਾਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ। ਹਾਲਾਂਕਿ ਉਸ ਨੇ ਪਰਿਵਾਰ ਨਾਲ ਜੋ ਕੀਤਾ, ਉਸ ਤੋਂ ਕਮਲ ਦੀ ਜ਼ਿੰਦਗੀ ਪੂਰੀ ਤਰ੍ਹਾਂ ਹਿੱਲ ਗਈ। ਹਾਦਸੇ ‘ਚ ਕਮਲ ਦੀ ਗਰਦਨ ‘ਚ ਗੋਲੀ ਲੱਗੀ ਸੀ, ਸਰਜਰੀ ਤੋਂ ਬਾਅਦ ਉਸ ਦੀ ਜਾਨ ਤਾਂ ਬਚ ਗਈ ਸੀ ਪਰ ਇਲਾਜ ਤੋਂ ਬਾਅਦ ਵੀ ਪਰਿਵਾਰ ਦੇ ਬਾਕੀ ਮੈਂਬਰਾਂ ‘ਚੋਂ ਕੋਈ ਨਹੀਂ ਬਚ ਸਕਿਆ। ਕਮਲ ਨੇ ਦੱਸਿਆ ਕਿ ਅੱਜ ਵੀ ਉਹ ਉਸੇ ਘਰ ਵਿੱਚ ਰਹਿ ਰਿਹਾ ਹੈ ਜਿੱਥੇ ਉਸ ਦੇ ਪਰਿਵਾਰ ਦੀ ਮੌਤ ਹੋ ਗਈ ਸੀ।


 

 



News Source link

- Advertisement -

More articles

- Advertisement -

Latest article