29.3 C
Patiāla
Thursday, June 19, 2025

ਸਨਾਤਨ ਧਰਮ ਕਾਲਜ ਨੇ 47 ਵਿੱਚੋਂ 46ਵੀਂ ਵਾਰ ਖੇਤਰੀ ਯੁਵਕ ਮੇਲੇ ਦੀ ਟਰਾਫ਼ੀ ਜਿੱਤੀ

Must read


ਨਿੱਜੀ ਪੱਤਰ ਪ੍ਰੇਰਕ

ਅੰਬਾਲਾ, 20 ਅਕਤੂਬਰ

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਸਨਾਤਨ ਧਰਮ ਕਾਲਜ, ਅੰਬਾਲਾ ਛਾਉਣੀ ਵਿੱਚ ਕਰਵਾਇਆ ਗਿਆ ਤਿੰਨ ਰੋਜ਼ਾ ਅੰਬਾਲਾ ਜ਼ੋਨ ਦਾ ਯੁਵਕ ਮੇਲਾ ਅੱਜ ਸਮਾਪਤ ਹੋ ਗਿਆ। ਤਿੰਨ ਦਿਨਾ ਸਮਾਗਮ ਦੌਰਾਨ ਅੰਬਾਲਾ ਜ਼ੋਨ ਦੇ 18 ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਯੁਵਕ ਮੇਲੇ ਦਾ ਉਦਘਾਟਨ 18 ਅਕਤੂਬਰ ਨੂੰ ਅੰਬਾਲਾ ਡਿਵੀਜ਼ਨ ਦੀ ਕਮਿਸ਼ਨਰ ਗੀਤਾ ਭਾਰਤੀ ਨੇ ਕੀਤਾ ਅਤੇ ਦੂਜੇ ਦਿਨ ਕੈਬਨਿਟ ਮੰਤਰੀ ਅਨਿਲ ਵਿੱਜ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਅੱਜ ਤੀਜੇ ਦਿਨ ਕਰਵਾਏ ਗਏ ਇਨਾਮ ਵੰਡ ਸਮਾਰੋਹ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਡਾ.ਵਿਵੇਕ ਚਾਵਲਾ ਨੇ ਬਤੌਰ ਮੁੱਖ ਮਹਿਮਾਨ ਜੇਤੂ ਵਿਦਿਆਰਥੀਆਂ ਤੇ ਟੀਮਾਂ ਨੂੰ ਇਨਾਮ ਵੰਡੇ।

ਉਨ੍ਹਾਂ ਕਿਹਾ ਕਿ ਸਾਡੀ ਲੋਪ ਹੋ ਰਹੀ ਪੁਰਾਤਨ ਪਰੰਪਰਾ ਨੂੰ ਜਿਊਂਦਾ ਰੱਖਣ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਸੁਨੇਹਾ ਦਿੱਤਾ ਅਤੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲਜ ਪ੍ਰਿੰਸੀਪਲ ਡਾ. ਰਾਜਿੰਦਰ ਸਿੰਘ ਰਾਣਾ, ਸਭਿਆਚਾਰਕ ਗਤੀਵਿਧੀਆਂ ਦੀ ਡੀਨ ਡਾ. ਵਿਜੈ ਸ਼ਰਮਾ ਅਤੇ ਯੁਵਕ ਮੇਲੇ ਦੀ ਜਥੇਬੰਦਕ ਸਕੱਤਰ ਡਾ. ਸੋਨਿਕਾ ਸੇਠੀ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਤਿੰਨ ਦਿਨਾ ਯੁਵਕ ਮੇਲੇ ਵਿਚ ਮੇਜ਼ਬਾਨ ਐਸ ਡੀ ਕਾਲਜ ਅੰਬਾਲਾ ਛਾਉਣੀ ਨੇ ਸੰਗੀਤ, ਨ੍ਰਿਤ, ਸਾਹਿਤਕ, ਥੀਏਟਰ, ਫਾਈਨ ਆਰਟਸ ਆਦਿ ਪੰਜ ਵਿਧਾਵਾਂ ਦੀਆਂ ਸਾਰੀਆਂ ਟਰਾਫ਼ੀਆਂ ਜਿੱਤ ਕੇ ਓਵਰਆਲ ਟਰਾਫ਼ੀ 46ਵੀਂ ਵਾਰ ਆਪਣੇ ਨਾਂ ਕੀਤੀ।



News Source link

- Advertisement -

More articles

- Advertisement -

Latest article