34.7 C
Patiāla
Tuesday, July 8, 2025

ਸਬਜ਼ੀਆਂ ਤੇ ਫਲਾਂ ਦੀਆਂ ਕੀਮਤਾਂ ਅਸਮਾਨੀਂ ਪੁੱਜੀਆਂ – Punjabi Tribune

Must read


ਧਿਆਨ ਸਿੰਘ ਭਗਤ
ਕਪੂਰਥਲਾ, 20 ਅਕਤੂਬਰ
ਤਿਉਹਾਰਾਂ ਦੇ ਮੌਸਮ ਵਿੱਚ ਵਧ ਰਹੀ ਮਹਿੰਗਾਈ ਨੇ ਲੋਕਾਂ ਨੂੰ ਝੰਬ ਸੁੱਟਿਆ ਹੈ। ਇਸ ਕਾਰਨ ਆਮ ਆਦਮੀ ਦਾ ਬਜਟ ਵੱਸੋਂ ਬਾਹਰ ਹੋ ਗਿਆ ਹੈ। ਸਬਜ਼ੀਆਂ ਦੇ ਭਾਅ ਅਸਮਾਨੀ ਪਹੁੰਚ ਗਏ ਹਨ। ਆਮਦਨ ਨਾਲੋਂ ਮਹਿੰਗਾਈ ਕਿਤੇ ਵੱਧ ਗਈ ਹੈ। ਮੰਡੀ ਵਿੱਚ ਜਿਥੇ ਗੋਭੀ 80 ਰੁਪਏ, ਟਮਾਟਰ 60 ਰੁਪਏ, ਲਸਣ 400 ਰੁਪਏ, ਅਦਰਕ 120 ਰੁਪਏ, ਹਰੀ ਮਿਰਚ 200 ਰੁਪਏ, ਹਰੇ ਮਟਰ 200 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵਿਕ ਰਹੇ ਹਨ। ਇਸ ਸਬੰਧੀ ਗੱਲ ਕਰਦਿਆਂ ਸਬਜ਼ੀ ਮੰਡੀ ਵਿੱਚ ਜੋਤੀ ਨੇ ਦੱਸਿਆ ਕਿ ਸਬਜ਼ੀ ਇੰਨੀ ਮਹਿੰਗੀ ਹੋ ਗਈ ਹੈ ਕਿ ਸਬਜ਼ੀ ਨਾਲੋਂ ਸੇਬ ਸਸਤੇ ਹੋ ਗਏ ਹਨ। ਦੁਕਾਨਦਾਰਾਂ ਨੇ ਵੀ ਦੱਸਿਆ ਕਿ ਉਨ੍ਹਾਂ ਦੀ ਸੇਲ ਮਹਿੰਗਾਈ ਹੋਣ ਕਾਰਨ ਘੱਟ ਰਹੀ ਹੈ। ਸਬਜ਼ੀ ਦੇ ਅਸਮਾਨ ਛੂੰਹਦੇ ਭਾਅ ਕਾਰਨ ਗਾਹਕ ਘੱਟ ਸਬਜ਼ੀ ਖਰੀਦ ਰਹੇ ਹਨ। ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਵੀ ਮੰਡੀ ਵਿੱਚ ਆ ਕੇ ਪ੍ਰੇਸ਼ਾਨ ਹਨ। ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਪਰ ਦੁਕਾਨਦਾਰ ਅਸਮਾਨ ਛੂੰਹਦੇ ਭਾਅ ’ਤੇ ਸਬਜ਼ੀ ਵੇਚ ਰਹੇ ਹਨ। ਇਕ ਆੜ੍ਹਤੀ ਨੇ ਦੱਸਿਆ ਕਿ ਬਹੁਤੀ ਸਬਜ਼ੀ ਪੰਜਾਬ ਤੋਂ ਬਾਹਰੋਂ ਆਉਣ ਕਾਰਨ ਮਹਿੰਗੀ ਵਿਕ ਰਹੀ ਹੈ।

The post ਸਬਜ਼ੀਆਂ ਤੇ ਫਲਾਂ ਦੀਆਂ ਕੀਮਤਾਂ ਅਸਮਾਨੀਂ ਪੁੱਜੀਆਂ appeared first on Punjabi Tribune.



News Source link

- Advertisement -

More articles

- Advertisement -

Latest article