30.3 C
Patiāla
Thursday, June 19, 2025

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰੀ; ਪਤੀ ਪਤਨੀ ਸਣੇ ਤਿੰਨ ਖ਼ਿਲਾਫ਼ ਕੇਸ

Must read


ਨਿੱਜੀ ਪੱਤਰ ਪ੍ਰੇਰਕ

ਕਪੂਰਥਲਾ, 20 ਅਕਤੂਬਰ

ਇੱਥੋਂ ਦੀ ਪੁਲੀਸ ਨੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 3 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪਤੀ ਪਤਨੀ ਸਮੇਤ ਤਿੰਨ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਵਲ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਨਾਨਕਪੁਰ ਭਵਾਨੀਪੁਰ ਥਾਣਾ ਕੋਤਵਾਲੀ ਕਪੂਰਥਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਇੰਦਰਜੀਤ ਕੌਰ ਪਤਨੀ ਸ਼ਾਮ ਛਾਬੜਾ, ਸ਼ਾਮ ਛਾਬੜਾ ਪੁੱਤਰ ਕਸਤੂਰੀ ਲਾਲ ਵਾਸੀਆਨ ਅਮਲੋਹ ਰੋਡ ਕਾਜਲ ਕਲੋਨੀ ਖੰਨਾ ਜ਼ਿਲ੍ਹਾ ਲੁਧਿਆਣਾ ਕੇਅਰ ਆਫ਼ ਟਰਿਪਸ ਐਜੂਕੇਟਰ ਪਾਸਪੋਰਟ ਐਂਡ ਵੀਜ਼ਾ ਸਰਵਿਸ ਜ਼ੀਰਕਪੁਰ ਮੁਹਾਲੀ, ਰਛਪਾਲ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਵਾਰਡ ਨੰਬਰ-3 ਨਿੰਮ ਵਾਲਾ ਚੌਂਕ ਕਪੂਰਥਲਾ ਨੇ ਉਸ ਦੇ ਲੜਕੇ ਮਨਪ੍ਰੀਤ ਸਿੰਘ ਨੂੰ ਕੈਨੇਡਾ ਵਰਕ ਪਰਮਿਟ ’ਤੇ ਭੇਜਣ ਦਾ ਝਾਂਸਾ ਦੇ ਕੇ ਤਿੰਨ ਲੱਖ ਪੰਜ ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਜਿਸ ਦੀ ਪੁਸ਼ਟੀ ਕਰਦਿਆਂ ਤਫ਼ਤੀਸ਼ੀ ਅਫਸਰ ਦੀਪਕਰਨ ਸਿੰਘ ਉਪ ਪੁਲੀਸ ਕਪਤਾਨ ਸਬ ਡਿਵੀਜ਼ਨ ਕਪੂਰਥਲਾ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।



News Source link

- Advertisement -

More articles

- Advertisement -

Latest article