30.3 C
Patiāla
Thursday, June 19, 2025

ਪਹਿਲਾ ਕ੍ਰਿਕਟ ਟੈਸਟ ਮੈਚ: ਭਾਰਤ ਨੇ ਦੂਜੀ ਪਾਰੀ ’ਚ 3 ਵਿਕਟਾਂ ’ਤੇ 231 ਦੌੜਾਂ ਬਣਾਈਆਂ – Punjabi Tribune

Must read


ਬੰਗਲੂਰੂ, 18 ਅਕਤੂਬਰ

ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਅੱਜ ਇੱਥੇ ਦੂਜੀ ਪਾਰੀ ’ਚ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਸਰਫਰਾਜ਼ ਖ਼ਾਨ ਦੇ ਨੀਮ ਸੈਂਕੜਿਆਂ ਸਦਕਾ ਤਿੰਨ ਵਿਕਟਾਂ ਗੁਆ ਕੇ 231 ਦੌੜਾਂ ਬਣਾ ਲਈਆਂ। ਹਾਲਾਂਕਿ ਮਹਿਮਾਨ ਟੀਮ ਕੋਲ ਹਾਲੇ ਵੀ 125 ਦੌੜਾਂ ਦੀ ਲੀਡ ਬਰਕਰਾਰ ਹੈ। ਰੋਹਿਤ ਸ਼ਰਮਾ 52 ਦੌੜਾਂ, ਵਿਰਾਟ ਕੋਹਲੀ 70 ਅਤੇ ਯਸ਼ਸਵੀ ਜੈਸਵਾਲ 35 ਦੌੜਾਂ ਬਣਾ ਕੇ ਆਊਟ ਹੋਇਆ। ਇਸ ਦੌਰਾਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ’ਚ ਆਪਣੀਆਂ 9,000 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ। ਖੇਡ ਖਤਮ ਹੋਣ ਸਮੇਂ ਸਰਫਰਾਜ਼ ਖ਼ਾਨ 70 ਦੌੜਾਂ ਬਣਾ ਕੇ ਨਾਬਾਦ ਸੀ।

ਨਿਊਜ਼ੀਲੈਂਡ ਦਾ ਬੱਲੇਬਾਜ਼ ਰਚਿਨ ਰਵਿੰਦਰਾ ਸੈਂਕੜਾ ਪੂਰਾ ਕਰਨ ਮਗਰੋਂ ਖੁਸ਼ੀ ਦਾ ਇਜ਼ਹਾਰ ਕਰਦਾ ਹੋਇਆ। -ਫੋਟੋ: ਪੀਟੀਆਈ

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਅੱਜ ਸਵੇਰੇ ਰਚਿਨ ਰਵਿੰਦਰਾ (134 ਦੌੜਾਂ) ਦੇ ਸੈਂਕੜੇ ਅਤੇ ਟਿਮ ਸਾਊਥੀ ਦੀਆਂ 63 ਦੌੜਾਂ ਸਦਕਾ ਪਹਿਲੀ ਪਾਰੀ ’ਚ 402 ਦੌੜਾਂ ਬਣਾਉਂਦਿਆਂ ਭਾਰਤ ਤੋਂ 356 ਦੌੜਾਂ ਦੀ ਲੀਡ ਹਾਸਲ ਕੀਤੀ। -ਪੀਟੀਆਈ

 



News Source link

- Advertisement -

More articles

- Advertisement -

Latest article