30.3 C
Patiāla
Thursday, June 19, 2025

ਖ਼ੁਦ ਨੂੰ ਵੰਡ ਪਾਊ ਤਾਕਤਾਂ ਤੋਂ ਮੁਕਤ ਕਰੋ: ਸਟਾਲਿਨ

Must read


ਚੇਨੱਈ, 19 ਅਕਤੂਬਰ

Free yourself from divisive forces: stalin ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਕਿਹਾ ਹੈ ਕਿ ਜੇਕਰ ਰਾਜਪਾਲ ਆਰਐੱਨ ਰਵੀ ਅਹੁੰਦੇ ’ਤੇ ਕਾਇਮ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖ਼ੁਦ ਨੂੰ ਵੰਡ ਪਾਉਣ ਵਾਲੀਆਂ ਤਾਕਤਾਂ ਤੋਂ ਮੁਕਤ ਕਰ ਲੈਣਾ ਚਾਹੀਦਾ ਹੈ ਅਤੇ ਸੰਵਿਧਾਨਕ ਮਾਪਦੰਡਾਂ ਮੁਤਾਬਕ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਟਾਲਿਨ ਨੇ ਰਾਜਪਾਲ ’ਤੇ ਦ੍ਰਾਵਿੜ ਜਾਤੀ ਦਾ ਅਕਸ ਖ਼ਰਾਬ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਰਾਜ ਭਵਨ ਨੂੰ ਕਿਸੇ ਸਿਆਸੀ ਪਾਰਟੀ ਦੇ ਦਫ਼ਤਰ  ਦੇ ਰੂਪ ਵਿੱਚ ਤਬਦੀਲ ਕਰਨ ਤੋਂ ਬਚਾਇਆ ਜਾਣਾ ਚਾਹੀਦਾ ਹੈ। ਸ਼ੁੱਕਰਵਾਰ ਨੂੰ ਰਾਜਪਾਲ ਦੀ ਮੌਜੂਦਗੀ ਵਿੱਚ ਹੋਏ ਇਕ ਪ੍ਰੋਗਰਾਮ ਵਿੱਚ ਤਾਮਿਲਨਾਡੂ ਦੇ ਰਾਜ ਗਾਣ ਦੀ ਇਕ ਲਾਈਨ ਛੱਡਣ ਨੂੰ ਲੈ ਕੇ ਰਵੀ ਤੇ ਸਟਾਲਿਨ ਵਿਚਾਲੇ ਤਿੱਖੀ ਬਹਿਸ ਹੋਈ ਸੀ। ਮੁੱਖ ਮੰਤਰੀ ਨੇ ਇਸ ’ਤੇ ਇਤਰਾਜ਼ ਦਾਇਰ ਕਰਦੇ ਹੋਏ ਪੁੱਛਿਆ ਕਿ ਜਦੋਂ ਰਾਜਪਾਲ ਦੇ ਸਾਹਮਣੇ ਤਾਮਿਲ ਗਾਣ ਦੀ ਇਕ ਲਾਈਨ ਛੱਡੀ ਗਈ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਆਲੋਚਨਾ ਕਿਉਂ ਨਹੀਂ ਕੀਤੀ। ਮੁੱਖ ਮੰਤਰੀ ਨੇ ਰਾਜਪਾਲ ਤੋਂ ਪੁੱਛਿਆ, ‘‘ਤੁਸੀਂ ਕਹਿੰਦੇ ਹੋ ਕਿ ਤੁਸੀਂ ‘ਤਾਮਿਲ ਥਾਈ ਵਲਥੂ’ ਨੂੰ ਪੂਰੀ ਸ਼ਰਧਾ ਨਾਲ ਗਾਉਂਦੇ ਹੋ ਪਰ ਜਦੋਂ ਗਾਇਕਾਂ ਨੇ ਦ੍ਰਾਵਿੜ ਨਾਲ ਸਬੰਧਤ ਇਕ ਲਾਈਨ ਛੱਡ ਦਿੱਤੀ ਤਾਂ ਤੁਸੀਂ ਤੁਰੰਤ ਇਸ ਦੀ ਆਲੋਚਨਾ ਕਿਉਂ ਨਹੀਂ ਕੀਤੀ?’’ -ਪੀਟੀਆਈ



News Source link

- Advertisement -

More articles

- Advertisement -

Latest article