30.3 C
Patiāla
Thursday, June 19, 2025

Emergency: ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਨੂੰ ਸੈਂਸਰ ਬੋਰਡ ਵੱਲੋਂ ਮਿਲੀ ਹਰੀ ਝੰਡੀ, ਜਾਣੋ ਕਦੋਂ ਹੋਏਗੀ ਰਿਲੀਜ਼

Must read


Kangana Ranaut’s film ‘Emergency’: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜੋ ਕਿ ਪਿਛਲੇ ਕੁੱਝ ਸਮੇਂ ਤੋਂ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਸੀ। ਕਾਫੀ ਵਿਵਾਦ ਤੋਂ ਬਾਅਦ ਇਸ ਫਿਲਮ ਦੀ ਰਿਲੀਜ਼ ਉੱਤੇ ਰੋਕ ਲਗਾ ਦਿੱਤੀ ਗਈ ਸੀ। ਪਰ ਹੁਣ ਇਸ ਫ਼ਿਲਮ ਨੂੰ ਸੈਂਸਰ ਬੋਰਡ ਵੱਲੋਂ ਹਰੀ ਝੰਡੀ ਮਿਲ ਗਈ ਹੈ। ਇਹ ਜਾਣਕਾਰੀ ਖੁਦ ਕੰਗਨਾ ਨੇ ਐਕਸ ਉੱਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ। 

ਹੋਰ ਪੜ੍ਹੋ : ਚੰਦਰਮਾ ਦੇਖਣ ਤੋਂ ਪਹਿਲਾਂ ਹੀ ਟੁੱਟ ਜਾਏ ਕਰਵਾ ਚੌਥ ਦਾ ਵਰਤ…ਤਾਂ ਘਬਰਾਉਣ ਦੀ ਥਾਂ ਕਰੋ ਇਹ ਕੰਮ?

 

ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਹੋਏ ਵਿਵਾਦ ਕਾਰਨ ਫਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਸੀ। ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਸਿੱਖ ਭਾਈਚਾਰੇ ਦੇ ਇਤਰਾਜ਼ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਮਾਮਲਾ ਅਦਾਲਤ ਵਿਚ ਸੀ।

ਹਾਲਾਂਕਿ ਹੁਣ ਕੰਗਨਾ ਦੀ ਫ਼ਿਲਮ ਨੂੰ ਹੁਣ ਸੈਂਸਰ ਬੋਰਡ ਨੇ ਹਰੀ ਝੰਡੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਅਦਾਕਾਰਾ ਕਾਫੀ ਖੁਸ਼ ਹੈ। ਉਨ੍ਹਾਂ ਨੇ ਪੋਸਟ ਵਿੱਚ ਦੱਸਿਆ ਹੈ ਕਿ ਫਿਲਮ ਦੀ ਰਿਲੀਜ਼ ਡੇਟ ਹੁਣ ਜਲਦ ਤੈਅ ਕੀਤੀ ਜਾਵੇਗੀ। 

ਕੰਗਨਾ ਨੇ ਪੋਸਟ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ

ਕੰਗਨਾ ਰਣੌਤ ਨੇ ਐਕਸ ‘ਤੇ ਪੋਸਟ ਕੀਤਾ ਹੈ ਕਿ ਫਿਲਮ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਮਿਲ ਗਿਆ ਹੈ। ਖੁਸ਼ੀ ਜ਼ਾਹਰ ਕਰਦੇ ਹੋਏ ਉਨ੍ਹਾਂ ਲਿਖਿਆ, ”ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਸੈਂਸਰ ਬੋਰਡ ਤੋਂ ਸਾਡੀ ਫਿਲਮ ‘ਐਮਰਜੈਂਸੀ’ ਲਈ ਸਰਟੀਫਿਕੇਟ ਮਿਲ ਗਿਆ ਹੈ। ਅਸੀਂ ਜਲਦ ਹੀ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਾਂਗੇ। ਤੁਹਾਡੇ ਧੀਰਜ ਅਤੇ ਸਮਰਥਨ ਲਈ ਤੁਹਾਡਾ ਧੰਨਵਾਦ।

ਕੀ ਸੀ ਪੂਰਾ ਮਾਮਲਾ?

ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਦੱਸਿਆ ਗਿਆ ਕਿ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ। ਪਰ ਸਿੱਖ ਭਾਈਚਾਰੇ ਨੇ ਇਸ ਫਿਲਮ ‘ਤੇ ਇਤਰਾਜ਼ ਜਤਾਇਆ, ਜਿਸ ਤੋਂ ਬਾਅਦ ਫਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ।  ਇਹ ਮਾਮਲਾ ਮੱਧ ਪ੍ਰਦੇਸ਼ ਹਾਈ ਕੋਰਟ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਗਈ ਸੀ।

ਦੂਜੇ ਪਾਸੇ ਨਿਰਮਾਤਾਵਾਂ ਨੇ ਵੀ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਸੀਬੀਐਫਸੀ ਨੇ ਇੱਕ ਰਿਵਾਈਜ਼ਿੰਗ ਕਮੇਟੀ ਬਣਾ ਕੇ ਫਿਲਮ ਵਿੱਚ ਕੁਝ ਬਦਲਾਅ ਕਰਨ ਲਈ ਸੁਝਾਅ ਵੀ ਦਿੱਤੇ ਸਨ। ਜਾਣਕਾਰੀ ਮੁਤਾਬਕ ਸੈਂਸਰ ਬੋਰਡ ਨੇ ਫਿਲਮ ਨੂੰ ਸਰਟੀਫਿਕੇਟ ਦੇਣ ਲਈ ਕੁਝ ਸ਼ਰਤਾਂ ਵੀ ਰੱਖੀਆਂ ਸਨ ਅਤੇ ਕੁਝ ਦ੍ਰਿਸ਼ਾਂ ‘ਤੇ ਇਤਰਾਜ਼ ਜਤਾਉਂਦੇ ਹੋਏ ਉਨ੍ਹਾਂ ‘ਚ ਬਦਲਾਅ ਕਰਨ ਲਈ ਨਿਰਮਾਤਾਵਾਂ ਨੂੰ ਸੁਝਾਅ ਵੀ ਦਿੱਤੇ ਸਨ। ਨਾਲ ਹੀ ਡਿਸਕਲੇਮਰ ਦੀ ਵਰਤੋਂ ਕਰਨ ਲਈ ਵੀ ਕਿਹਾ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਕੰਗਣਾ ਤੋਂ ਇਲਾਵਾ ਇਸ ਫਿਲਮ ਵਿੱਚ ਸ਼੍ਰੇਅਸ ਤਲਪੜੇ ਅਤੇ ਅਨੁਪਮ ਖੇਰ ਵਰਗੇ ਕਲਾਕਾਰ ਵੀ ਹਨ। ਇਸ ਫਿਲਮ ‘ਚ ਕੰਗਨਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ‘ਚ ਹੈ। ਕੰਗਨਾ ਰਣੌਤ ਇਸ ਫਿਲਮ ਦੀ ਨਿਰਦੇਸ਼ਕ ਅਤੇ ਨਿਰਮਾਤਾ ਵੀ ਹੈ।





News Source link

- Advertisement -

More articles

- Advertisement -

Latest article