29.3 C
Patiāla
Thursday, June 19, 2025

ਜੇਕਰ ਤੁਹਾਨੂੰ ਵੀ ਵਾਰ-ਵਾਰ ਲੱਗਦੀ ਪਿਆਸ ਤਾਂ ਹੋ ਸਕਦੀ ਆਹ ਗੰਭੀਰ ਬਿਮਾਰੀ, ਤੁਰੰਤ ਕਰਾਓ ਬਲੱਡ ਟੈਸਟ

Must read


Diabetes: ਸ਼ੂਗਰ ਦੇ ਮਰੀਜ਼ਾਂ ਸ਼ੁਰੂਆਤ ਵਿੱਚ ਕੋਈ ਲੱਛਣ ਨਹੀਂ ਨਜ਼ਰ ਆਉਂਦੇ ਹਨ। ਪਰ ਅਸੀਂ ਇਨ੍ਹਾਂ ਨੂੰ ਨਾਰਮਲ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਸ਼ੂਗਰ ਦੇ ਲੱਛਣ ਰਾਤ ਨੂੰ ਆਸਾਨੀ ਨਾਲ ਦਿਖਾਈ ਦਿੰਦੇ ਹਨ। ਲੋਕ ਆਮ ਤੌਰ ‘ਤੇ ਇਸ ਨੂੰ ਕਾਫ਼ੀ ਆਮ ਸਮਝਦੇ ਹਨ। ਸ਼ੂਗਰ ਇੱਕ ਗੰਭੀਰ ਅਤੇ ਲਾਇਲਾਜ ਬਿਮਾਰੀ ਹੈ ਜੋ ਮੁੱਖ ਤੌਰ ‘ਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਹੁੰਦੀ ਹੈ।

ਇਸ ਗੰਭੀਰ ਸਥਿਤੀ ਨੂੰ ਬਲੱਡ ਸ਼ੂਗਰ ਦੇ ਪੱਧਰ ਨੂੰ  ਮੈਨੇਜ ਕਰਕੇ ਕੰਟਰੋਲ ਕੀਤਾ ਜਾ ਸਕਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਸਰੀਰ ਵਿੱਚ ਇਨਸੁਲਿਨ ਪੈਦਾ ਨਹੀਂ ਹੁੰਦਾ। ਸ਼ੂਗਰ ਦੇ ਮਰੀਜ਼ਾਂ ਵਿੱਚ ਸ਼ੁਰੂਆਤ ਵਿੱਚ ਕੋਈ ਲੱਛਣ ਨਹੀਂ ਦਿਖਾਈ ਦਿੰਦੇ ਪਰ ਕਈ ਛੋਟੇ-ਛੋਟੇ ਲੱਛਣ ਨਜ਼ਰ ਆਉਂਦੇ ਹਨ। ਅਕਸਰ ਲੋਕ ਇਨ੍ਹਾਂ ਸੰਕੇਤਾਂ ਨੂੰ ਸਾਧਾਰਨ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਦੇ ਲੱਛਣ ਰਾਤ ਨੂੰ ਆਸਾਨੀ ਨਾਲ ਦਿਖਾਈ ਦਿੰਦੇ ਹਨ। ਜਿਸ ਨੂੰ ਲੋਕ ਆਮ ਤੌਰ ‘ਤੇ ਕਾਫੀ ਸਾਧਾਰਨ ਸਮਝਦੇ ਹਨ। ਤਾਂ ਆਓ ਜਾਣਦੇ ਹਾਂ ਬਲੱਡ ਸ਼ੂਗਰ ਵਧਣ ‘ਤੇ ਰਾਤ ਨੂੰ ਕਿਹੜੇ ਲੱਛਣ ਦਿਖਾਈ ਦਿੰਦੇ ਹਨ।

ਇਹ ਲੱਛਣ ਰਾਤ ਨੂੰ ਸਰੀਰ ਵਿੱਚ ਨਜ਼ਰ ਆਉਂਦੇ ਹਨ-

ਪੈਰਾਂ ‘ਚ ਝਰਨਾਹਟ ਹੋਣਾ: ਜੇਕਰ ਰਾਤ ਨੂੰ ਸੌਂਦੇ ਸਮੇਂ ਅਚਾਨਕ ਪੈਰਾਂ ‘ਚ ਝਰਨਾਹਟ ਮਹਿਸੂਸ ਹੁੰਦੀ ਹੈ ਜਾਂ ਪੈਰ ਅਚਾਨਕ ਸੁੰਨ ਹੋ ਜਾਂਦੇ ਹਨ ਤਾਂ ਸ਼ੂਗਰ ਲੈਵਲ ਦਾ ਵਧਣਾ ਇਸ ਦਾ ਵੱਡਾ ਕਾਰਨ ਹੋ ਸਕਦਾ ਹੈ।

ਬਹੁਤ ਜ਼ਿਆਦਾ ਪਸੀਨਾ ਆਉਣਾ: ਜੇਕਰ ਤੁਹਾਨੂੰ ਰਾਤ ਨੂੰ ਪੱਖਾ ਚਾਲੂ ਕਰਨ ਤੋਂ ਬਾਅਦ ਵੀ ਪਸੀਨਾ ਆਉਂਦਾ ਹੈ ਅਤੇ ਅਜਿਹਾ ਲਗਭਗ ਹਰ ਰੋਜ਼ ਹੋ ਰਿਹਾ ਹੈ, ਤਾਂ ਤੁਹਾਨੂੰ ਇੱਕ ਵਾਰ ਆਪਣੇ ਗਲੂਕੋਜ਼ ਦੇ ਪੱਧਰ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਹ ਵੀ ਸ਼ੂਗਰ ਦਾ ਇੱਕ ਵੱਡਾ ਲੱਛਣ ਹੈ। 

ਇਹ ਵੀ ਪੜ੍ਹੋ: Depression ਦੇ ਮਰੀਜ਼ ਖਾਂਦੇ ਜੰਕ ਫੂਡ, ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ, ਇਦਾਂ ਸਿਹਤ ‘ਤੇ ਪੈਂਦਾ ਬੂਰਾ ਅਸਰ

ਬੇਚੈਨੀ ਮਹਿਸੂਸ ਕਰਨਾ: ਜੇਕਰ ਤੁਸੀਂ ਰਾਤ ਨੂੰ ਸੌਂਦੇ ਸਮੇਂ ਬੇਚੈਨੀ ਮਹਿਸੂਸ ਕਰ ਰਹੇ ਹੋ ਜਾਂ ਤੁਹਾਡੇ ਦਿਲ ਦੀ ਧੜਕਣ ਅਚਾਨਕ ਵਧ ਜਾਂਦੀ ਹੈ, ਤਾਂ ਇਹ ਬਲੱਡ ਸ਼ੂਗਰ ਦੇ ਪੱਧਰ ਵਧਣ ਦਾ ਲੱਛਣ ਹੋ ਸਕਦਾ ਹੈ। ਅਜਿਹੇ ‘ਚ ਤੁਰੰਤ ਡਾਕਟਰ ਕੋਲ ਜਾਓ।

ਵਾਰ-ਵਾਰ ਮੂੰਹ ਸੁੱਕਣਾ: ਜੇਕਰ ਤੁਹਾਡਾ ਮੂੰਹ ਰਾਤ ਨੂੰ ਵਾਰ-ਵਾਰ ਸੁੱਕਦਾ ਹੈ ਅਤੇ ਬਹੁਤ ਪਿਆਸ ਲੱਗਦੀ ਹੈ ਤਾਂ ਇਹ ਸ਼ੂਗਰ ਦੇ ਲੱਛਣ ਹੋ ਸਕਦੇ ਹਨ।

ਜ਼ਿਆਦਾ ਪਿਸ਼ਾਬ ਆਉਣਾ: ਸ਼ੂਗਰ ਵਿੱਚ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਵੱਧ ਜਾਂਦੀ ਹੈ। ਇਸ ਕਾਰਨ ਲੋਕਾਂ ਨੂੰ ਰਾਤ ਨੂੰ ਕਈ ਵਾਰ ਪਿਸ਼ਾਬ ਕਰਨ ਲਈ ਉਠਣਾ ਪੈਂਦਾ ਹੈ। ਇਹ ਲੱਛਣ ਦਰਸਾਉਂਦੇ ਹਨ ਕਿ ਖੂਨ ਵਿੱਚ ਗਲੂਕੋਜ਼ ਦਾ ਪੱਧਰ ਕੰਟਰੋਲ ਵਿੱਚ ਨਹੀਂ ਹੈ।

ਇਹ ਵੀ ਪੜ੍ਹੋ: ਕਰਵਾ ਚੌਥ ‘ਤੇ ਨਹੀਂ ਲੱਗੇਗੀ ਪਿਆਸ, ਵਰਤ ਰੱਖਣ ਤੋਂ ਪਹਿਲਾਂ ਖੁਦ ਨੂੰ ਹਾਈਡ੍ਰੇਟ ਰੱਖਣ ਲਈ ਕਰ ਲਓ ਆਹ ਕੰਮ

Check out below Health Tools-
Calculate Your Body Mass Index ( BMI )

Calculate The Age Through Age Calculator



News Source link

- Advertisement -

More articles

- Advertisement -

Latest article