15.3 C
Patiāla
Sunday, November 16, 2025

ਦਿੱਗਜ਼ ਅਦਾਕਾਰ ਅਤੁਲ ਪਰਚੂਰੇ ਦਾ ਦੇਹਾਂਤ

Must read


ਮੁੰਬਈ, 14 ਅਕਤੂਬਰ

ਦਿੱਗਜ਼ ਅਦਾਕਾਰ ਅਤੁਲ ਪਰਚੂਰੇ ਦਾ ਦੇਹਾਂਤ ਹੋ ਗਿਆ ਹੈ। ਇਹ 57 ਸਾਲਾ ਅਦਾਕਾਰ ਕੈਂਸਰ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਿਆ। ਉਨ੍ਹਾਂ ਹਿੰਦੀ ਅਤੇ ਮਰਾਠੀ ਫਿਲਮਾਂ ਵਿੱਚ ਆਪਣੀ ਕਾਮੇਡੀ ਜ਼ਰੀਏ ਵੱਖਰੀ ਪਛਾਣ ਬਣਾਈ ਸੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਦਾਕਾਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੇਵਕਤੀ ਮੌਤ ਦੁਖਦਾਈ ਹੈ। ਉਨ੍ਹਾਂ ਨੇ ਇਸ ਸਬੰਧੀ ਐਕਸ ’ਤੇ ਪੋਸਟ ਸਾਂਝੀ ਕੀਤੀ ਹੈ। ਅਤੁਲ ਪਰਚੂਰੇ ਨੇ ਬੱਚਿਆਂ ਦੇ ਥੀਏਟਰ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨਾਟਕਾਂ, ਫਿਲਮਾਂ ਅਤੇ ਸੀਰੀਅਲਾਂ ਵਿਚ ਆਪਣੀ ਛਾਪ ਛੱਡੀ। ਉਨ੍ਹਾਂ ਫਿਲਮਾਂ ‘ਨਵਰਾ ਮਾਜ਼ਾ ਨਵਸਾਚਾ’, ‘ਸਲਾਮ-ਏ-ਇਸ਼ਕ’, ‘ਪਾਰਟਨਰ’, ‘ਆਲ ਦਿ ਬੈਸਟ: ਫਨ ਬਿਗਿਨਸ’, ‘ਬੁੱਢਾ… ਹੋਗਾ ਤੇਰਾ ਬਾਪ’ ’ਚ ਕੰਮ ਕੀਤਾ। ਉਨ੍ਹਾਂ ਕਪਿਲ ਸ਼ਰਮਾ ਸ਼ੋਅ ਵਿੱਚ ਵੀ ਵੱਖ-ਵੱਖ ਭੂਮਿਕਾਵਾਂ ਨਿਭਾਈਆਂ। ਏਐੱਨਆਈ



News Source link

- Advertisement -

More articles

- Advertisement -

Latest article