15.3 C
Patiāla
Sunday, November 16, 2025

ਐੱਚਆਈਐੱਲ ਨਿਲਾਮੀ: ਸੂਰਮਾ ਹਾਕੀ ਕਲੱਬ ਨੇ ਹਰਮਨਪ੍ਰੀਤ ਸਿੰਘ ’ਤੇ ਲਾਈ ਸਭ ਤੋਂ ਵੱਡੀ ਬੋਲੀ

Must read


ਨਵੀਂ ਦਿੱਲੀ, 13 ਅਕਤੂਬਰ

ਹਾਕੀ ਇੰਡੀਆ ਲੀਗ (ਐੱਚਆਈਐੱਲ) ਲਈ ਨਿਲਾਮੀ ਦੇ ਪਹਿਲੇ ਦਿਨ ਅੱਜ ਭਾਰਤੀ ਪੁਰਸ਼ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ। ਸੂਰਮਾ ਹਾਕੀ ਕਲੱਬ ਨੇ ਇਸ ਸਟਾਰ ਡਰੈਗ ਫਲਿੱਕਰ ’ਤੇ 78 ਲੱਖ ਰੁਪਏ ਦੀ ਬੋਲੀ ਲਾਈ ਹੈ। ਸਾਰੀਆਂ ਅੱਠ ਫ੍ਰੈਂਚਾਈਜ਼ੀਆਂ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਪ੍ਰਮੁੱਖ ਖਿਡਾਰੀਆਂ ਦੀਆਂ ਸੇਵਾਵਾਂ ਹਾਸਲ ਕਰਨ ਲਈ ਵੱਡੀ ਰਕਮ ਖਰਚ ਕੀਤੀ ਹੈ। ਇਸ ਦੌਰਾਨ ਅਭਿਸ਼ੇਕ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਬਣਿਆ ਹੈ। ਸ਼ਰਾਚੀ ਰਾੜ ਬੰਗਾਲ ਟਾਈਗਰਜ਼ ਨੇ ਉਸ ’ਤੇ 72 ਲੱਖ ਰੁਪਏ ਖਰਚ ਕੀਤੇ ਹਨ। ਯੂਪੀ ਰੁਦਰਾਸ ਨੇ ਹਾਰਦਿਕ ਸਿੰਘ ’ਤੇ 70 ਲੱਖ ਰੁਪਏ ਲਗਾਏ ਹਨ। ਇਸੇ ਤਰ੍ਹਾਂ ਤਾਮਿਲ ਨਾਡੂ ਡਰੈਗਨਜ਼ ਨੇ ਅਮਿਤ ਰੋਹੀਦਾਸ ਲਈ ਸਭ ਤੋਂ ਵੱਧ 48 ਲੱਖ ਰੁਪਏ ਦੀ ਬੋਲੀ ਲਗਾਈ ਜਦੋਂਕਿ ਜੁਗਰਾਜ ਸਿੰਘ ਨੂੰ ਵੀ ਬੰਗਾਲ ਟਾਈਗਰਜ਼ ਨੇ ਇੰਨੀ ਹੀ ਰਕਮ ਵਿੱਚ ਆਪਣੇ ਨਾਲ ਜੋੜਿਆ ਹੈ। –ਪੀਟੀਆਈ



News Source link
#ਐਚਆਈਐਲ #ਨਲਮ #ਸਰਮ #ਹਕ #ਕਲਬ #ਨ #ਹਰਮਨਪਰਤ #ਸਘ #ਤ #ਲਈ #ਸਭ #ਤ #ਵਡ #ਬਲ

- Advertisement -

More articles

- Advertisement -

Latest article