16.8 C
Patiāla
Tuesday, November 18, 2025

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਸਰਵੋਤਮ ਖੂਨਦਾਨ ਕੇਂਦਰ ਵਜੋਂ ਸਨਮਾਨ

Must read


ਜਸਵੰਤ ਜੱਸ

ਫ਼ਰੀਦਕੋਟ, 12 ਅਕਤੂਬਰ

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਨੂੰ ਪੰਜਾਬ ਰਾਜ ਬਲੱਡ ਟ੍ਰਾਂਸਫਿਊਜ਼ਨ ਕੌਂਸਲ (ਪੀਐੱਸਬੀਟੀਸੀ) ਵੱਲੋਂ ਸਾਲ 2023-24 ਦੌਰਾਨ ਖੂਨ ਇਕੱਠਾ ਕਰਨ, ਸਵੈ-ਇੱਛਤ ਖੂਨਦਾਨ ਕੈਂਪ ਲਾਉਣ ਅਤੇ ਬਲੱਡ ਕੰਪੋਂਨੈਟ ਤਿਆਰ ਕਰਨ ਵਿੱਚ ਸ਼ਾਨਦਾਰ ਯੋਗਦਾਨ ਲਈ “ਟਾਪ ਪਰਫਾਰਮਿੰਗ ਬਲੱਡ ਸੈਂਟਰ” ਦਾ ਵੱਕਾਰੀ ਖਿਤਾਬ ਦਿੱਤਾ ਗਿਆ ਹੈ।

ਬਾਬਾ ਫਰੀਦ ਯੂਨੀਵਰਸਿਟੀ ਆਫ ਹੈੱਲਥ ਸਾਇਸਿਜ਼ ਡਾ. ਰਾਜੀਵ ਸੂਦ ਨੇ ਦੱਸਿਆ ਕਿ ਯੂਨੀਵਰਸਿਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਇਹ ਐਵਾਰਡ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ 10 ਅਕਤੂਬਰ ਨੂੰ ਪਟਿਆਲਾ ਵਿਖੇ ਰਾਸ਼ਟਰੀ ਸਵੈ-ਇੱਛੁਕ ਖੂਨਦਾਨ ਦਿਵਸ ਮਨਾਉਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਇਹ ਮਾਨਤਾ ਸਵੈ-ਇੱਛਤ ਖੂਨਦਾਨ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਭਰ ਵਿੱਚ ਸੁਰੱਖਿਅਤ ਅਤੇ ਉੱਚ-ਗੁਣਵੱਤਾ ਵਾਲੀਆਂ ਖੂਨ ਚੜ੍ਹਾਉਣ ਸੇਵਾਵਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸੰਸਥਾ ਦੀ ਨਿਰੰਤਰ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਹਸਪਤਾਲ ਦੀ ਟੀਮ ਅਤੇ ਵਾਲੰਟੀਅਰਾਂ ਦੇ ਸਮਰਪਿਤ ਯਤਨਾਂ ਨੇ ਮਰੀਜ਼ਾਂ ਦੀਆਂ ਖੂਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਅਣਗਿਣਤ ਜਾਨਾਂ ਬਚਾਉਣ ਵਿੱਚ ਬਹੁਤ ਯੋਗਦਾਨ ਪਾਇਆ ਹੈ। ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਨੇ ਕਈ ਵੀਬੀਡੀ ਕੈਂਪ ਲਾਉਣ ਅਤੇ ਰਾਜ ਦੇ ਸਿਹਤ ਸੰਭਾਲ ਖੇਤਰ ਵਿੱਚ ਇਸ ਦੇ ਯੋਗਦਾਨ ਲਈ ਸੰਸਥਾ ਦੀ ਅਗਵਾਈ ਦੀ ਸ਼ਲਾਘਾ ਕੀਤੀ। ਇਹ ਐਵਾਰਡ ਪ੍ਰੋਫੈਸਰ ਡਾ. ਨੀਤੂ ਕੁੱਕੜ, ਡਾ. ਅੰਜਲੀ ਹਾਂਡਾ, ਡਾ. ਨਵਰੀਤ ਸਿੰਘ, ਕੌਂਸਲਰ ਵਿਜੇਤਾ ਰਾਣੀ ਅਤੇ ਲੈਬ ਟੈਕਨੀਸ਼ੀਅਨ ਵਿਜੇ ਕੁਮਾਰ ਵੱਲੋਂ ਪ੍ਰਾਪਤ ਕੀਤਾ ਗਿਆ। ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਟੀਮ ਨੂੰ ਹਾਰਦਿਕ ਵਧਾਈ ਦਿੱਤੀ।



News Source link

- Advertisement -

More articles

- Advertisement -

Latest article