23.6 C
Patiāla
Monday, November 17, 2025

ਹਾਈ ਕੋਰਟ ਨੇ ਘਰਾਚੋਂ ਦੇ ਸਰਪੰਚ ਦੀ ਚੋਣ ’ਤੇ 14 ਤੱਕ ਰੋਕ ਲਾਈ

Must read


ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 11 ਅਕਤੂਬਰ

Panchayat Elections Punjab: ਬਲਾਕ ਦੇ ਸਭ ਤੋਂ ਵੱਡੇ ਪਿੰਡ ਘਰਾਚੋਂ ਦੀ ਸਰਪੰਚੀ ਲਈ ਖੜ੍ਹੇ ਉਮੀਦਵਾਰ ਜਰਨੈਲ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਕਰ ਕੇ ਦਲਜੀਤ ਸਿੰਘ ਨੂੰ ਬਿਨਾ ਮੁਕਾਬਲਾ ਜੇਤੂ ਕਰਾਰ ਦੇਣ ਦੇ ਫੈਸਲੇ ਖਿਲਾਫ ਜਰਨੈਲ ਸਿੰਘ ਵੱਲੋਂ ਪਾਈ ਗਈ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਸੁਣਵਾਈ ਕਰਦਿਆਂ ਰਿਟਰਨਿੰਗ ਅਫ਼ਸਰ ਦੇ ਉਕਤ ਫੈਸਲੇ ’ਤੇ 14 ਅਕਤੂਬਰ ਤੱਕ ਰੋਕ ਲਗਾ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਪਿੰਡ ਘਰਾਚੋਂ ਵਿਖੇ ਜਰਨੈਲ ਸਿੰਘ ਵੱਲੋਂ ਸਰਪੰਚੀ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ। ਪਰ 5 ਅਕਤੂਬਰ ਨੂੰ ਬੀਡੀਪੀਓ ਭਵਾਨੀਗੜ੍ਹ ਬਲਜੀਤ ਸਿੰਘ ਸੋਹੀ ਦੀ ਰਿਪੋਰਟ ਅਨੁਸਾਰ ਜਰਨੈਲ ਸਿੰਘ ਉਤੇ ਪੰਚਾਇਤੀ ਜਗ੍ਹਾ ’ਤੇ ਕਬਜ਼ਾ ਕਰਨ ਦੇ ਦੋਸ਼ਾਂ ਤਹਿਤ ਉਸ ਦੇ ਨਾਮਜ਼ਦਗੀ ਪੱਤਰ ਰੱਦ ਕਰ ਕੇ ਦਲਜੀਤ ਸਿੰਘ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ।

ਜਰਨੈਲ ਸਿੰਘ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਉਸ ਨੂੰ ਬੀਡੀਪੀਓ ਭਵਾਨੀਗੜ੍ਹ ਵੱਲੋਂ 28 ਸਤੰਬਰ ਨੂੰ ਉਸ ਨੂੰ ਐਨਓਸੀ ਦੇਣ ਦੇ ਬਾਵਜੂਦ ਉਸ ਦੇ ਕਾਗ਼ਜ਼ ਰੱਦ ਕਰਦਿੱਤੇ ਗਏ ਹਨ। ਬੀਡੀਪੀਓ ਬਲਜੀਤ ਸਿੰਘ ਸੋਹੀ ਨੇ 8 ਅਕਤੂਬਰ ਨੂੰ ਹਾਈ ਕੋਰਟ ਵਿੱਚ ਹਲਫਨਾਮਾ ਦਾਇਰ ਕੀਤਾ ਤੇ ਆਪਣੀ ਕਾਰਵਾਈ ਨੂੰ ਸਹੀ ਦੱਸਿਆ।

ਰਿਟ ਦੀ ਸੁਣਵਾਈ ਕਰਦਿਆਂ 10 ਅਕਤੂਬਰ ਨੂੰ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਰਿਟਰਨਿੰਗ ਅਫ਼ਸਰ ਦੇ ਫੈਸਲੇ ’ਤੇ ਰੋਕ ਲਗਾ ਦਿੱਤੀ ਹੈ ਤੇ  14 ਅਕਤੂਬਰ ਨੂੰ ਅਗਲੀ ਸੁਣਵਾਈ ਮੌਕੇ ਜਰਨੈਲ ਸਿੰਘ ਦੇ ਨਾਮਜ਼ਦਗੀ ਪੱਤਰਾਂ ਨੂੰ ਰੱਦ ਕਰਨ ਸਬੰਧੀ ਤੱਥਾਂ ਦੀ ਛਾਣਬੀਣ ਕਰਨ ਉਪਰੰਤ ਫੈਸਲਾ ਕੀਤਾ ਜਾਵੇਗਾ।

ਹਾਈ ਕੋਰਟ ਦੇ ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਐਸਡੀਐਮ ਭਵਾਨੀਗੜ੍ਹ ਰਵਿੰਦਰ ਬਾਂਸਲ ਨੇ ਕਿਹਾ ਕਿ 14 ਅਕਤੂਬਰ ਨੂੰ ਪਟੀਸ਼ਨਰ ਦੀ ਸ਼ਿਕਾਇਤ ਸਬੰਧੀ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।



News Source link
#ਹਈ #ਕਰਟ #ਨ #ਘਰਚ #ਦ #ਸਰਪਚ #ਦ #ਚਣ #ਤ #ਤਕ #ਰਕ #ਲਈ

- Advertisement -

More articles

- Advertisement -

Latest article