30.3 C
Patiāla
Thursday, June 19, 2025

ਹਰਿਆਣਾ ਦੀ ਨਵੀਂ ਭਾਜਪਾ ਸਰਕਾਰ ਦਾ ਹਲਫ਼ਦਾਰੀ ਸਮਾਗਮ 17 ਨੂੰ

Must read


ਚੰਡੀਗੜ੍ਹ, 12 ਅਕਤੂਬਰ

New BJP govt in Haryana: ਹਰਿਆਣਾ ਦੀ ਨਵੀਂ ਭਾਜਪਾ ਸਰਕਾਰ ਦਾ ਹਲਫ਼ਦਾਰੀ ਸਮਾਗਮ 17 ਅਕਤੂਬਰ ਨੂੰ ਪੰਚਕੂਲਾ ਵਿਚ ਹੋਵੇਗਾ। ਇਹ ਜਾਣਕਾਰੀ ਭਾਜਪਾ ਵੱਲੋਂ ਸ਼ਨਿੱਚਰਵਾਰ ਨੂੰ ਇਕ ਬਿਆਨ ਰਾਹੀਂ ਦਿੱਤੀ ਗਈ ਹੈ।

ਬਿਆਨ ਮੁਤਾਬਕ ਸਹੁੰ-ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਸੀਨੀਅਰ ਆਗੂ ਅਤੇ ਕੁਝ ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਿਰਕਤ ਕਰਨਗੇ। ਸਮਾਗਮ ਪੰਚਕੂਲਾ ਦੇ ਸੈਕਟਰ 5 ਸਥਿਤ ਦਸਹਿਰਾ ਗਰਾਊਂਡ ਵਿਚ ਸਵੇਰੇ 10 ਵਜੇ ਹੋਵੇਗਾ।

ਗ਼ੌਰਤਲਬ ਹੈ ਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਸੰਕੇਤ ਦਿੱਤਾ ਸੀ ਕਿ ਮੁੱਖ ਮੰਤਰੀ ਵਜੋਂ ਮਨੋਹਰ ਲਾਲ ਖੱਟਰ ਦੀ ਥਾਂ ਲੈਣ ਵਾਲੇ ਨਾਇਬ ਸਿੰਘ ਸੈਣੀ ਹੀ ਅਗਾਂਹ ਵੀ ਸੂਬੇ ਦੇ ਮੁੱਖ ਮੰਤਰੀ ਬਣਾਏ ਜਾਣਗੇ।

ਭਾਜਪਾ ਨੇ ਸੂਬੇ ਦੀ 90 ਮੈਂਬਰੀ ਵਿਧਾਨ ਸਭਾ ਵਿਚ 48 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਹੈ ਅਤੇ ਇਹ ਹਰਿਆਣਾ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਵੇਗੀ। ਦੂਜੇ ਪਾਸੇ ਆਪਣੀ ਜਿੱਤ ਦੀ ਉਮੀਦ ਲਾਈ ਬੈਠੀ ਕਾਂਗਰਸ ਨੂੰ 37 ਸੀਟਾਂ ਹੀ ਮਿਲੀਆਂ ਅਤੇ 2 ਸੀਟਾਂ ਇਨੈਲੋ ਨੇ ਜਿੱਤੀਆਂ ਹਨ। ‘ਆਪ’ ਅਤੇ ਜੇਜੇਪੀ ਦਾ ਖ਼ਾਤਾ ਨਹੀਂ ਖੁਲ੍ਹਿਆ। -ਪੀਟੀਆਈ



News Source link

- Advertisement -

More articles

- Advertisement -

Latest article