28.9 C
Patiāla
Thursday, June 19, 2025

Video: ਡੋਨਲਡ ਟਰੰਪ ਤੁਰੇ ਭਾਰਤੀ ਲੋਕ ਲੁਭਾਉ ਸਿਆਸਤ ਦੇ ਰਾਹ

Must read


ਪੰਜਾਬੀ ਟ੍ਰਿਬਊਨ, ਵੈੱਬ ਡੈੱਸਕ

ਚੰਡੀਗੜ੍ਹ, 11 ਅਕਤੂਬਰ

US Elections: ਭਾਰਤ ਵਾਂਗ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਵਿੱਚ ਵੀ ਬਿਜਲੀ ਦਾ ਮੁੱਦਾ ਉੱਠਣ ਲੱਗਿਆ ਹੈ। ਜਿਸਦੇ ਚਲਦਿਆਂ ਉਥੋਂ ਦੇ ਆਗੂ ਹੁਣ ਭਾਰਤੀ ਲੋਕ ਲੁਭਾਉ ਸਿਆਸਤ ਦੇ ਦਾਅ ਪੇਚ ਵਰਤਣ ਲੱਗੇ ਹਨ। ਅਮਰੀਕਾ (US Elections) ਵਿਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਡੋਨਾਲਡ ਟਰੰਪ (Donald Trump) ਨੇ ਲੋਕਾ ਨਾਲ ਇਸੇ ਤਰ੍ਹਾਂ ਦਾ ਇਕ ਵੱਡਾ ਵਾਅਦਾ ਕੀਤਾ ਹੈ, ਉਨ੍ਹਾਂ ਆਪਣੇ ‘ਐਕਸ’ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਉਰਜਾ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਵੱਡਾ ਬਦਲਾਅ ਕਰਨ ਦਾ ਵਾਅਦਾ ਕੀਤਾ ਹੈ। ਟਰੰਪ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਬਣਦੇ ਹਨ ਤਾਂ 12 ਮਹੀਨਿਆਂ ਦੇ ਅੰਦਰ ਅੰਦਰ ਉਰਜਾ ਅਤੇ ਬਿਜਲੀ ਦੀਆਂ ਕੀਮਤਾਂ ਅੱਧੀਆਂ ਕਰ ਦੇਣਗੇ।

ਉਨ੍ਹਾਂ ਆਪਣੀ ਯੋਜਨਾ ਦੇ ਮੁੱਖ ਨੁਕਤੇ ਦੱਸਦਿਆਂ ਟਰੰਪ (Donald Trump) ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਵਿਚ ਬਿਜਲੀ ਉਤਪਾਦਨ ਸਮਰੱਥਾ ਨੂੰ ਦੁੱਗਣਾ ਕਰੇਗਾ। ਉਨ੍ਹਾਂ ਅਨੁਸਾਰ ਇਹ ਕਦਮ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਅਮਰੀਕਾ ਅਤੇ ਖਾਸ ਕਰਕੇ ਮਿਸ਼ੀਗਨ ਨੂੰ ਦੁਨੀਆ ਵਿੱਚ ਫੈਕਟਰੀਆਂ ਅਤੇ ਉਦਯੋਗਾਂ ਲਈ ਸਭ ਤੋਂ ਆਕਰਸ਼ਕ ਸਥਾਨ ਬਣਾਇਆ ਜਾਵੇਗਾ।

ਟਰੰਪ (Donald Trump) ਦਾ ਇਹ ਵੀ ਮੰਨਣਾ ਹੈ ਕਿ ਊਰਜਾ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਨਾਲ ਮਹਿੰਗਾਈ ਘਟੇਗੀ। ਉਸ ਦੀ ਨੀਤੀ ਊਰਜਾ ਖੇਤਰ ’ਤੇ ਕੇਂਦਰਿਤ ਹੈ, ਜਿਸ ਨਾਲ ਉਤਪਾਦਨ ਦੀ ਲਾਗਤ ਘਟੇਗੀ ਅਤੇ ਖਪਤਕਾਰ ਵਸਤੂਆਂ ਦੀਆਂ ਕੀਮਤਾਂ ਵੀ ਘੱਟ ਜਾਣਗੀਆਂ।

ਟਰੰਪ ਨੇ ਅਮਰੀਕਾ ਅਤੇ ਮਿਸ਼ੀਗਨ ਨੂੰ ਖਾਸ ਤੌਰ ‘ਤੇ ਉਦਯੋਗਾਂ ਅਤੇ ਫੈਕਟਰੀਆਂ ਲਈ ਸਭ ਤੋਂ ਆਕਰਸ਼ਕ ਸਥਾਨ ਬਣਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਊਰਜਾ ਦੀਆਂ ਕੀਮਤਾਂ ਘਟਾਉਣ ਅਤੇ ਬਿਜਲੀ ਸਮਰੱਥਾ ਵਧਾਉਣ ਨਾਲ ਉਦਯੋਗਾਂ ਨੂੰ ਸਸਤੀ ਊਰਜਾ ਮਿਲੇਗੀ, ਜਿਸ ਨਾਲ ਅਮਰੀਕਾ ਵਿੱਚ ਰੁਜ਼ਗਾਰ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

 





News Source link
#Video #ਡਨਲਡ #ਟਰਪ #ਤਰ #ਭਰਤ #ਲਕ #ਲਭਉ #ਸਆਸਤ #ਦ #ਰਹ

- Advertisement -

More articles

- Advertisement -

Latest article