29.3 C
Patiāla
Thursday, June 19, 2025

ਪ੍ਰਧਾਨ ਮੰਤਰੀ ਮੋਦੀ ਵੱਲੋਂ ਆਸਟਰੇਲਿਆਈ ਹਮਰੁਤਬਾ ਐਂਥਨੀ ਅਲਬਨੀਜ਼ ਨਾਲ ਮੁਲਾਕਾਤ – Punjabi Tribune

Must read


ਵਿਏਨਟੀਅਨ (ਲਾਓਸ), 10 ਅਕਤੂਬਰ 

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ 21ਵੇਂ ਭਾਰਤ-ਆਸੀਆਨ ਸਿਖਰ ਸੰਮੇਲਨ ਨੂੰ ਸੰਬੋਧਨ ਕਰਨ ਮਗਰੋਂ ਅੱਜ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਮੁਲਕਾਤ ਕੀਤੀ। ਮੋਦੀ ਨੇ ਐਕਸ ’ਤੇ ਪੋਸਟ ’ਚ ਕਿਹਾ ਕਿ ਉਨ੍ਹਾਂ ਨੂੰ ਆਸੀਆਨ-ਭਾਰਤ ਸੰਮੇਲਨ ਤੋਂ ਵੱਖਰੇ ਤੌਰ ’ਤੇ ਆਪਣੇ ਦੋਸਤ ਪ੍ਰਧਾਨ ਮੰਤਰੀ ਅਲਬਨੀਜ਼ ਨੂੰ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਕਿਹਾ, ‘‘ਆਪਣੇ ਮਿੱਤਰ ਪ੍ਰਧਾਨ ਮੰਤਰੀ ਅਲਬਨੀਜ਼ ਨੂੰ ਮਿਲ ਕੇ ਖੁਸ਼ ਹਾਂ।’’ ਮੋਦੀ ਨੇ ਇਸ ਦੌਰਾਨ ਫਿਲਪੀਨ ਦੇ ਪ੍ਰਧਾਨ ਮੰਤਰੀ ਬੌਂਗਬੌਂਗ ਮਾਰਕੋਸ ਤੇ ਮਲੇਸ਼ਿਆਈ ਵਜ਼ੀਰ-ਏ-ਆਲ੍ਹਾ ਅਨਵਰ ਇਬਰਾਹੀਮ ਤੋਂ ਇਲਾਵਾ ਉਹ ਆਪਣੇ ਜਪਾਨੀ ਹਮਰੁਤਬਾ ਸ਼ਿਗੇਰੂ ਇਸ਼ੀਬਾ ਅਤੇ ਵਿਸ਼ਵ ਆਰਥਿਕ ਫੋਰਮ ਦੇ ਸੰਸਥਾਪਕ ਤੇ ਐਗਜ਼ੀਕਿਊਟਿਵ ਚੇਅਰਮੈਨ ਕਲੌਸ ਸ਼ਵਾਬ ਨਾਲ ਵੀ ਗੱਲਬਾਤ ਕੀਤੀ। -ਏਐੱਨਆਈ 

 

 

 



News Source link

- Advertisement -

More articles

- Advertisement -

Latest article