30.3 C
Patiāla
Thursday, June 19, 2025

ਗੋਲੀਬਾਰੀ ਅਭਿਆਸ ਦੌਰਾਨ ਸ਼ੈੱਲ ਫਟਣ ਨਾਲ ਦੋ ਅਗਨੀਵੀਰਾਂ ਦੀ ਮੌਤ

Must read


ਨਾਸਿਕ, 11 ਅਕਤੂਬਰ

ਤੋਪਖਾਨੇ ਵਿੱਚ ਗੋਲੀਬਾਰੀ ਅਭਿਆਸ ਦੌਰਾਨ ਇੱਕ ਭਾਰਤੀ ਫੀਲਡ ਗੰਨ ਦਾ ਗੋਲਾ ਫਟਣ ਨਾਲ ਦੋ ਅਗਨੀਵੀਰਾਂ ਦੀ ਮੌਤ ਹੋ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਦੁਪਹਿਰ ਨੂੰ ਨਾਸਿਕ ਰੋਡ ਖੇਤਰ ਦੇ ਤੋਪਖਾਨੇ ਦੇ ਕੇਂਦਰ ਵਿਚ ਵਾਪਰੀ ਹੈ, ਉਨ੍ਹਾਂ ਦੱਸਿਆ ਕਿ ਧਮਾਕੇ ਵਿੱਚ ਅਗਨੀਵੀਰ ਗੋਹਿਲ ਵਿਸ਼ਵਰਾਜ ਸਿੰਘ (20) ਅਤੇ ਸੈਫਤ ਸ਼ਿਟ (21) ਦੀ ਮੌਤ ਹੋ ਗਈ। ਅਗਨੀਵੀਰਾਂ ਦੀ ਇੱਕ ਟੀਮ ਇੱਕ ਭਾਰਤੀ ਫੀਲਡ ਗੰਨ ’ਤੇ ਗੋਲੀਬਾਰੀ ਕਰ ਰਹੀ ਸੀ ਜਦੋਂ ਇੱਕ ਗੋਲਾ ਫਟ ਗਿਆ। ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਐਮਐਚ ਹਸਪਤਾਲ ਦਿਓਲਾਲੀ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੌਲਦਾਰ ਅਜੀਤ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਦਿਉਲਾਲੀ ਕੈਂਪ ਵਿਖੇ ਅਚਨਚੇਤ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੀਟੀਆਈ



News Source link

- Advertisement -

More articles

- Advertisement -

Latest article