28.9 C
Patiāla
Thursday, June 19, 2025

Kids Seasonal Care : ਬਦਲਦੇ ਮੌਸਮ 'ਚ ਬੱਚੇ ਨਾ ਹੋ ਜਾਣ ਬਿਮਾਰ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Must read


ਅਕਤੂਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਮੌਸਮ ‘ਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਦਿਨਾਂ ਚ ਆਮ ਤੌਰ ‘ਤੇ ਜ਼ੁਕਾਮ, ਸਿਰ ਦਰਦ, ਅੱਖਾਂ ਨਾਲ ਸਬੰਧਤ ਸਮੱਸਿਆਵਾਂ, ਪੇਟ ਦਰਦ ਆਦਿ ਸਮੱਸਿਆਵਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਇਨ੍ਹੀ ਦਿਨੀਂ ਖਾਸ ਤੌਰ ‘ਤੇ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਉਨ੍ਹਾਂ ਦੇ ਬਿਮਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਇਸ ਦੇ ਨਾਲ ਹੀ ਬੱਚਿਆਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਤਾਂ ਆਓ ਜਾਣਦੇ ਹਾਂ ਬਦਲਦੇ ਮੌਸਮਾਂ ‘ਚ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾ ਸਕਦਾ ਹੈ। 

ਖੁਰਾਕ ਦਾ ਰੱਖੋ ਧਿਆਨ 
ਸਿਹਤਮੰਦ ਰਹਿਣ ਲਈ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਜੇਕਰ ਮੌਸਮ ਬਦਲ ਰਿਹਾ ਹੈ ਤਾਂ ਬੱਚਿਆਂ ਨੂੰ ਵਾਇਰਲ ਬੀਮਾਰੀਆਂ ਤੋਂ ਬਚਾਉਣ ਲਈ ਉਨ੍ਹਾਂ ਦੀ ਡਾਈਟ ‘ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੀ ਇਮਿਊਨਿਟੀ ਵਧਦੀ ਹੈ ਜਿਵੇਂ ਕੀਵੀ, ਸੰਤਰਾ, ਹੋਰ ਮੌਸਮੀ ਫਲ, ਲਸਣ, ਪਾਲਕ, ਹਰੀਆਂ ਸਬਜ਼ੀਆਂ ਆਦਿ।

ਕੱਪੜਿਆਂ ਦਾ ਰੱਖੋ ਖਾਸ ਧਿਆਨ
ਜਦੋਂ ਮੌਸਮ ਬਦਲਦਾ ਹੈ ਤਾਂ ਕੱਪੜਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜੇ ਹਲਕੀ ਠੰਢ ਜਾਂ ਹਲਕੀ ਗਰਮੀ ਹੋਵੇ ਤਾਂ ਬੱਚਿਆਂ ਨੂੰ ਹਲਕੇ ਅਤੇ ਥੋੜੇ ਜਿਹੇ ਢਿੱਲੇ ਕੱਪੜੇ ਪਾਉਣੇ ਚਾਹੀਦੇ ਹਨ, ਪਰ ਪੂਰੀ ਬਾਜੂ ਵਾਲੇ। ਜਿਸ ਕਾਰਨ ਉਨ੍ਹਾਂ ਨੂੰ ਗਰਮੀ ਨਹੀਂ ਲੱਗੇਗੀ ਅਤੇ ਠੰਡ ਤੋਂ ਵੀ ਬਚਾਇਆ ਜਾਵੇਗਾ। ਬਦਲਦੇ ਮੌਸਮ ਵਿੱਚ ਆਪਣੇ ਬੱਚਿਆਂ ਨੂੰ ਮੋਟੇ ਕੱਪੜੇ ਪਾਉਣੇ ਸ਼ੁਰੂ ਨਾ ਕਰੋ, ਨਹੀਂ ਤਾਂ ਉਹ ਬੀਮਾਰ ਹੋ ਸਕਦੇ ਹਨ।

ਬਾਹਰਲੇ ਭੋਜਨ ਤੋਂ ਕਰੋ ਪਰਹੇਜ਼ 
ਜ਼ਿਆਦਾਤਰ ਲੋਕ ਸਟ੍ਰੀਟ ਫੂਡ ਖਾਣ ਤੋਂ ਪਰਹੇਜ਼ ਕਰਦੇ ਹਨ, ਪਰ ਰੈਸਟੋਰੈਂਟਾਂ ਆਦਿ ਵਿਚ ਜਾਂਦੇ ਹਨ, ਹਾਲਾਂਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਰੈਸਟੋਰੈਂਟਾਂ ‘ਚੋ ਖਾਧਾ ਗਿਆ ਭੋਜਨ ਪੂਰੀ ਸਫਾਈ ਨਾਲ ਤਿਆਰ ਹੋਵੇਗਾ ਜਾ ਨਹੀਂ। ਜੇਕਰ ਮੌਸਮ ‘ਚ ਬਦਲਾਅ ਆਉਂਦਾ ਹੈ ਤਾਂ ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਨੂੰ ਵੀ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

 

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ – 

https://whatsapp.com/channel/0029Va7Nrx00VycFFzHrt01l.

Join Our Official Telegram Channel: https://t.me/abpsanjhaofficial 

Check out below Health Tools-
Calculate Your Body Mass Index ( BMI )

Calculate The Age Through Age Calculator



News Source link

- Advertisement -

More articles

- Advertisement -

Latest article