16.8 C
Patiāla
Tuesday, November 18, 2025

ਸਾਹਿਤ ਦਾ ਨੋਬੇਲ ਇਨਾਮ ਦੱਖਣੀ ਕੋਰੀਆਈ ਲੇਖਿਕਾ ਹਾਨ ਕਾਂਗ ਨੂੰ

Must read


ਸਟਾਕਹੋਮ, 10 ਅਕਤੂਬਰ

ਨੋਬੇਲ ਕਮੇਟੀ ਨੇ ਵੀਰਵਾਰ ਨੂੰ ਸਾਹਿਤ ਦਾ ਨੋਬੇਲ ਇਨਾਮ ਦੱਖਣੀ ਕੋਰੀਆਈ ਲੇਖਿਕਾ ਹਾਨ ਕਾਂਗ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਬੀਬੀ ਕਾਂਗ (53) ਨੂੰ ਇਹ ਐਵਾਰਡ ਦੇਣ ਲਈ ਉਨ੍ਹਾਂ ਦੀ ‘ਗੂੜ੍ਹ ਕਾਵਮਈ ਵਾਰਤਕ’ (intense poetic prose) ਬਦਲੇ ਚੁਣਿਆ ਗਿਆ ਹੈ।

ਕਮੇਟੀ ਨੇ ਕਿਹਾ ਕਿ ‘ਉਨ੍ਹਾਂ ਦੀ ਗੂੜ੍ਹ ਕਾਵਮਈ ਵਾਰਤਕ, ਜਿਹੜੀ ਇਤਿਹਾਸਕ ਸਦਮਿਆਂ ਦਾ ਸਾਹਮਣਾ ਕਰਦੀ ਹੈ ਅਤੇ ਇਨਸਾਨੀ ਜ਼ਿੰਦਗੀ ਕੀ ਨਜ਼ਾਕਤ ਨੂੰ ਜ਼ਾਹਰ ਕਰਦੀ ਹੈ’ ਵਾਸਤੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾ ਰਿਹਾ ਹੈ।

ਬੀਬੀ ਕਾਂਗ ਇਸ ਤੋਂ ਪਹਿਲਾਂ ਆਪਣੇ ਬੇਚੈਨ ਕਰ ਦੇਣ ਵਾਲੇ ਨਾਵਲ ‘ਦਾ ਵੈਜੀਟੇਰੀਅਨ’ ਲਈ 2016 ਦਾ ਬੁੱਕਰ ਐਵਾਰਡ ਵੀ ਜਿੱਤ ਚੁੱਕੀ ਹੈ। ਇਹ ਨਾਵਲ ਇਕ ਅਜਿਹੀ ਔਰਤ ਦੀ ਕਹਾਣੀ ਉਤੇ ਆਧਾਰਤ ਹੈ, ਜਿਸ ਵੱਲੋਂ ਮਾਸ ਖਾਣਾ ਬੰਦ ਕਰ ਦੇਣ ਨਾਲ ਉਸ ਲਈ ਤਬਾਹਕੁਨ ਸਿੱਟੇ ਨਿਕਲਦੇ ਹਨ।

ਨੋਬੇਲ ਸਾਹਿਤ ਐਵਾਰਡ ਦਾ ਐਲਾਨ ਵੀਰਵਾਰ ਨੂੰ ਸਟਾਕਹੋਮ ਵਿਖੇ ਸਵੀਡਿਸ਼ ਅਕੈਡਮੀ ਦੀ ਨੋਬੇਲ ਕਮੇਟੀ ਦੇ ਸਥਾਈ ਸਕੱਤਰ ਮੈਟਸ ਮਾਲਮ (Mats Malm) ਨੇ ਕੀਤਾ। -ਏਪੀ





News Source link

- Advertisement -

More articles

- Advertisement -

Latest article