16.8 C
Patiāla
Tuesday, November 18, 2025

ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ: ਭਾਰਤ ਨੇ ਸ੍ਰੀਲੰਕਾ ਨੂੰ 82 ਦੌੜਾਂ ਨਾਲ ਹਰਾਇਆ – Punjabi Tribune

Must read


ਦੁਬਈ, 9 ਅਕਤੂਬਰ

ਭਾਰਤ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੱਥੇ ਟੀ-20 ਵਿਸ਼ਵ ਕੱਪ ਦੇ ਮੈਚ ’ਚ ਕਪਤਾਨ ਹਰਮਨਪ੍ਰੀਤ ਕੌਰ (52 ਦੌੜਾਂ) ਅਤੇ ਸਮ੍ਰਿਤੀ ਮੰਧਾਨਾ (50 ਦੌੜਾਂ) ਦੇ ਨੀਮ ਸੈਂਕੜਿਆਂ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸ੍ਰੀਲੰਕਾ ਨੂੰ 82 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ 20 ਓਵਰਾਂ ’ਚ ਤਿੰਨ ਵਿਕਟਾਂ ਗੁਆ ਕੇ 173 ਦੌੜਾਂ ਬਣਾਈਆਂ ਜਿਸ ਦੇ ਜਵਾਬ ’ਚ ਸ੍ਰੀਲੰਕਾ ਦੀ ਟੀਮ 19.5 ਓਵਰਾਂ ’ਚ 90 ਦੌੜਾਂ ’ਤੇ ਹੀ ਆਊਟ ਹੋ ਗਈ। ਭਾਰਤੀ ਗੇਂਦਬਾਜ਼ ਅਰੁੰਧਤੀ ਰੈੱਡੀ ਤੇ ਆਸ਼ਾ ਸ਼ੋਭਨਾ ਨੇ ਤਿੰਨ-ਤਿੰਨ ਅਤੇ ਰੇਣੂਕਾ ਠਾਕੁਰ ਸਿੰਘ ਨੇ ਦੋ ਵਿਕਟਾਂ ਹਾਸਲ ਕੀਤੀਆਂ।

ਭਾਰਤੀ ਟੀਮ ਦੀ ਟੂਰਨਾਮੈਂਟ ’ਚ ਤਿੰਨ ਮੈਚਾਂ ਵਿੱਚੋਂ ਇਹ ਦੂਜੀ ਜਿੱਤ ਹੈ ਅਤੇ ਉਹ ਦੋ ਜਿੱਤਾਂ ਤੋਂ 4 ਅੰਕਾਂ ਨਾਲ ਗਰੁੱਪ-ਏ ’ਚ ਦੂਜੇ ਸਥਾਨ ’ਤੇ ਹੈ। ਟੀਮ ਨੂੰ ਪਹਿਲੇ ਮੈਚ ’ਚ ਨਿਊਜ਼ੀਲੈਂਡ ਤੋਂ ਹਾਰ ਮਿਲੀ ਸੀ। ਭਾਰਤੀ ਟੀਮ ਦਾ ਆਖਰੀ ਲੀਗ ਮੁਕਾਬਲਾ ਗਰੁੱਪ ’ਚ ਪਹਿਲੇ ਸਥਾਨ ’ਤੇ ਚੱਲ ਰਹੀ ਆਸਟਰੇਲੀਆ ਨਾਲ 13 ਅਕਤੂਬਰ ਨੂੰ ਹੋਵੇਗਾ। -ਏਜੰਸੀ



News Source link

- Advertisement -

More articles

- Advertisement -

Latest article