23.6 C
Patiāla
Monday, November 17, 2025

ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੀ ਪਤਨੀ ਦਾ ਦੇਹਾਂਤ – Punjabi Tribune

Must read


ਰਾਜਵਿੰਦਰ ਰੌਂਤਾ

ਨਿਹਾਲ ਸਿੰਘ ਵਾਲਾ, 9 ਅਕਤੂਬਰ

ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੀ ਪਤਨੀ ਅਮਰਜੀਤ ਕੌਰ ਦਾ ਦੇਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ। ਉਹ ਆਪਣੇ ਪਿੰਡ ਖੋਟੇ (ਨਿਹਾਲ ਸਿੰਘ ਵਾਲਾ) ਦੇ ਸਰਪੰਚ ਵੀ ਰਹੇ ਸਨ। ਬੀਬੀ ਅਮਰਜੀਤ ਕੌਰ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਅਚਨਚੇਤ ਦਿਲ ਦੀ ਧੜਕਨ ਰੁਕਣ ਕਰ ਕੇ ਹੋਇਆ ਹੈ। ਬੀਬੀ ਅਮਰਜੀਤ ਕੌਰ ਬਰਾੜ ਨੂੰ ਧਾਰਮਿਕ, ਰਾਜਨੀਤਿਕ, ਸਮਾਜਿਕ ਆਗੂਆਂ ਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੇਜਲ ਅੱਖਾਂ ਨਾਲ  ਅੰਤਿਮ ਵਿਦਾਇਗੀ ਦਿੱਤੀ ਅਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।



News Source link

- Advertisement -

More articles

- Advertisement -

Latest article