30.3 C
Patiāla
Thursday, June 19, 2025

ਪੱਛਮੀ ਬੰਗਾਲ: ਬੱਚੀ ਨਾਲ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਔਰਤਾਂ ਨੇ ਕਿਹਾ, ‘‘ਨਿਆਂ ਚਾਹੀਦੈ, ਲਕਸ਼ਮੀ ਭੰਡਾਰ ਯੋਜਨਾ ਨਹੀਂ’

Must read


ਕੋਲਕਾਤਾ, 9 ਅਕਤੂਬਰ

ਪੱਛਮੀ ਬੰਗਾਲ ਦੇ ਕੁਲਤਲੀ ਵਿੱਚ 10 ਸਾਲਾ ਬੱਚੀ ਨਾਲ ਕਥਿਤ ਜਬਰ-ਜਨਾਹ ਅਤੇ ਉਸ ਦੀ ਹੱਤਿਆ ਦੇ ਮਾਮਲੇ ਵਿੱਚ ਜਾਂਚ ਦੀ ਪ੍ਰਗਤੀ ’ਤੇ ਨਿਰਾਸ਼ਾਂ ਜ਼ਾਹਿਰ ਕਰਦੇ ਹੋਏ ਸਥਾਨਕ ਔਰਤਾਂ ਨੇ ਕਿਹਾ ਕਿ ਉਹ ਨਾਬਾਲਗ ਲਈ ਨਿਆਂ ਚਾਹੁੰਦੀਆਂ ਹਨ, ਨਾ ਕਿ ਸੂਬਾ ਸਰਕਾਰ ਦੀ ਵਿੱਤੀ ਸਹਾਇਤਾ ਯੋਜਨਾ ‘ਲਕਸ਼ਮੀਰ ਭੰਡਾਰ’ ਦਾ ਲਾਭ ਚਾਹੁੰਦੀਆਂ ਹਨ। ਉੱਧਰ, ਪੱਛਮੀ ਬੰਗਾਲ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (ਸਿਟ) ਗਠਿਤ ਕਰ ਦਿੱਤੀ ਹੈ। ਇਸ ਟੀਮ ਦੀ ਅਗਵਾਈ  ਬਰੂਈਪੁਰ ਦੇ ਐੱਸਪੀ ਪਲਾਸ਼ ਚੰਦਰ ਢੱਲੀ ਕਰਨਗੇ।

ਦੱਖਣੀ 24 ਪਰਗਨਾ ਦੇ ਕੁਲਤਲੀ ਵਿੱਚ ਔਰਤਾਂ ਇਕ ਬੋਹੜ ਦੇ ਦਰੱਖਤ ਕੋਲ ਜਮ੍ਹਾਂ ਹੋਈਆਂ ਅਤੇ ਉਨ੍ਹਾਂ ਨੇ ਦੇਵੀ ਦੁਰਗਾ ਤੋਂ ਆਪਣੀ ਸੁਰੱਖਿਆ ਅਤੇ ਬੱਚੀ ਲਈ ਨਿਆਂ ਦੀ ਪ੍ਰਾਰਥਨਾ ਕੀਤੀ। ਇਕ ਮਹਿਲਾ ਨੇ ਕਿਹਾ, ‘‘ਸਾਨੂੰ ਲਕਸ਼ਮੀਰ ਭੰਡਾਰ ਜਾਂ ਕੰਨਿਆ ਸ੍ਰੀ ਯੋਜਨਾਵਾਂ ਨਹੀਂ ਚਾਹੀਦੀਆਂ। ਅਸੀਂ ਸਿਰਫ਼ ਆਪਣੇ ਬੱਚਿਆਂ ਦੀ ਸੁਰੱਖਿਆ ਚਾਹੁੰਦੇ ਹਾਂ।’’ -ਪੀਟੀਆਈ



News Source link

- Advertisement -

More articles

- Advertisement -

Latest article