29.3 C
Patiāla
Thursday, June 19, 2025

ਸੰਸਦੀ ਕਮੇਟੀ ਵਿਦੇਸ਼ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਦੀ ਦਸ਼ਾ ਨਾਲ ਸਬੰਧਤ ਵਿਸ਼ੇ ’ਤੇ ਕਰ ਸਕਦੀ ਹੈ ਵਿਚਾਰ

Must read


ਨਵੀਂ ਦਿੱਲੀ, 7 ਅਕਤੂਬਰ

Par panel likely to take up issue of poor treatment of Indians working abroad ਸੰਸਦ ਦੀ ਇਕ ਕਮੇਟੀ ਭਾਰਤੀ ਨਾਗਰਿਕਾਂ ਨੂੰ ਵਿਦੇਸ਼ ਵਿੱਚ ਹੇਠਲੇ ਪੱਧਰ ਅਤੇ ਖ਼ਤਰਨਾਕ ਨੌਕਰੀਆਂ ਕਰਲ ਲਈ ਮਜਬੂਰ ਕਰਨ ਦੀਆਂ ਘਟਨਾਵਾਂ ਵਿਚਾਲੇ ਕੰਮ ਲਈ ਵਿਦੇਸ਼ ਜਾਣ ਵਾਲੇ ਲੋਕਾਂ ਦੇ ਹਾਲਾਤ ਨਾਲ ਸਬੰਧਤ ਵਿਸ਼ੇ ’ਤੇ ਵਿਚਾਰ ਕਰ ਸਕਦੀ ਹੈ।

ਸੂਤਰਾਂ ਨੇ ਦੱਸਿਆ ਕਿ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪ੍ਰਧਾਨਗੀ ਵਾਲੀ ਵਿਦੇਸ਼ ਮਾਮਲਿਆਂ ਨਾਲ ਸਬੰਧਤ ਸਥਾਈ ਕਮੇਟੀ ਨੇ ਅੱਜ ਆਪਣੀ ਪਹਿਲੀ ਮੀਟਿੰਗ ਵਿੱਚ ਆਪਣੇ ਏਜੰਡੇ ’ਤੇ ਚਰਚਾ ਕੀਤੀ ਅਤੇ ਇਸ ਮੀਟਿੰਗ ਵਿੱਚ ਇਹ ਵਿਸ਼ਾ ਵੀ ਚਰਚਾ ਲਈ ਆਇਆ। ਮੀਟਿੰਗ ਵਿੱਚ ਸ਼ਾਮਲ ਸੰਸਦ ਮੈਂਬਰਾਂ ਨੇ ਇਸ ਮੁੱਦੇ ’ਤੇ ਚਿੰਤਾ ਜ਼ਾਹਿਰ ਕੀਤੀ। ਸੂਤਰਾਂ ਮੁਤਾਬਕ, ਇਕ ਤਜਰਬੇਕਾਰ ਸੰਸਦ ਮੈਂਬਰ ਨੇ ਹਾਲ ਹੀ ਵਿੱਚ ਕੁਝ ਭਾਰਤੀ ਨਾਗਰਿਕਾਂ ਨੂੰ ਰੁਜ਼ਗਾਰ ਦਾ ਵਾਅਦਾ ਕਰ ਕੇ ਲਿਜਾਣ ਤੋਂ ਬਾਅਦ ਯੂਕਰੇਨ ਖ਼ਿਲਾਫ਼ ਜੰਗ ਵਿੱਚ ਰੂਸੀ ਫੌਜ ਲਈ ਕੰਮ ਕਰਨ ਵਾਸਤੇ ਮਜਬੂਰ ਕਰਨ ਦੇ ਮਾਮਲੇ ਦਾ ਜ਼ਿਕਰ ਕੀਤਾ।

ਸਰਕਾਰ ਨੇ ਅਗਸਤ ਵਿੱਚ ਸੰਸਦ ਨੂੰ ਸੂਚਿਤ ਕੀਤਾ ਸੀ ਕਿ ਇਸ ਸੰਘਰਸ਼ ’ਚ ਘੱਟੋ-ਘੱਟ ਅੱਠ ਭਾਰਤੀ ਮਾਰੇ ਗਏ ਹਨ ਅਤੇ ਉਸ ਨੇ ਕਈ ਭਾਰਤੀ ਨਾਗਰਿਕਾਂ ਦੀ ਰਿਹਾਈ ਅਤੇ ਸਮੁੱਚੀ ਸੁਰੱਖਿਆ ਲਈ ਰੂਸ ਕੋਲ ਇਸ ਮਾਮਲੇ ਨੂੰ ਮਜ਼ਬੂਤ ਨਾਲ ਉਠਾਇਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article