35.5 C
Patiāla
Tuesday, June 24, 2025

ਨਾਮਜ਼ਦਗੀਆਂ: ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ – Punjabi Tribune

Must read


ਗੁਰਬਖ਼ਸ਼ਪੁਰੀ

ਤਰਨ ਤਾਰਨ, 6 ਅਕਤੂਬਰ

ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸਾਂਝੇ ਤੌਰ ’ਤੇ ਸੱਤਾਧਾਰੀ ਪਾਰਟੀ ’ਤੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਪੰਚਾਇਤ ਚੋਣਾਂ ਲਈ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕਰਨ ਤੋਂ ਕਥਿਤ ਰੋਕਣ ਖ਼ਿਲਾਫ਼ ਅੱਜ ਇਲਾਕੇ ਦੇ ਪਿੰਡ ਕੋਟ ਮੁਹੰਮਦ ਖਾਂ ਵਿੱਚ ਰੋਸ ਦਿਖਾਵਾ ਕੀਤਾ ਗਿਆ ਤੇ ਵਿਧਾਇਕ ਦੀ ਅਰਥੀ ਸਾੜੀ ਗਈ|

ਇਸ ਮੌਕੇ ਦਿਖਾਵਾਕਾਰੀਆਂ ਨੂੰ ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਸੁਲੱਖਣ ਸਿੰਘ ਤੁੜ, ਸੁਖਵਿੰਦਰ ਸਿੰਘ ਰਾਜੂ ਕੋਟ ਆਦਿ ਨੇ ਸੰਬੋਧਨ ਕੀਤਾ| ਬੁਲਾਰਿਆਂ ਕਿਹਾ ਕਿ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਤੁੜ, ਫੈਲੋਕੇ, ਕੋਟ ਮੁਹੰਮਦ ਖਾਂ, ਕਾਹਲਵਾਂ ਸਣੇ ਹੋਰਨਾਂ ਪਿੰਡਾਂ ਤੋਂ ਆਪਣੇ ਨਾਮਜ਼ਦਗੀਆਂ ਦੇ ਪਰਚੇ ਦਾਖ਼ਲ ਨਹੀਂ ਕਰਨ ਦਿੱਤੇ ਗਏ| ਉਨ੍ਹਾਂ ਕਿਹਾ ਸਰਕਾਰੀ ਧਿਰ ਜਮਹੂਰੀਅਤ ਦੇ ਮੁੱਢਲੇ ਪੜਾਅ ’ਤੇ ਹੀ ਲੋਕਤੰਤਰ ਦਾ ਘਾਣ ਕਰਨ ’ਤੇ ਤੁਲੀ ਹੋਈ ਹੈ ਜਿਸ ਨੂੰ ਜਨਤਕ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਨਗੀਆਂ| ਉਨ੍ਹਾਂ ਇਸ ਰੌਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ’ਤੇ ਮੂਕ ਦਰਸ਼ਕ ਬਣੇ ਰਹਿਣ ਦੇ ਦੋਸ਼ ਲਾਏ।



News Source link

- Advertisement -

More articles

- Advertisement -

Latest article