16.8 C
Patiāla
Tuesday, November 18, 2025

ਟੀ20 ਲੜੀ: ਭਾਰਤ ਨੇ ਪਹਿਲੇ ਮੈਚ ’ਚ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾਇਆ

Must read


ਗਵਾਲੀਅਰ, 6 ਅਕਤੂਬਰ

India beat Bangladesh by seven wickets in first T20 ਭਾਰਤ ਨੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੀ20 ਮੈਚ ਵਿੱਚ ਅੱਜ ਇੱਥੇ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਬੰਗਲਾਦੇਸ਼ ਦੀ ਟੀਮ ਨੂੰ 127 ਦੌੜਾਂ ’ਤੇ ਆਊਟ ਕਰ ਦਿੱਤਾ। ਉਪਰੰਤ 49 ਗੇਂਦਾਂ ਬਾਕੀ ਰਹਿੰਦੇ ਹੋਏ 128 ਦੌੜਾਂ ਦਾ ਟੀਚਾ ਹਾਸਲ ਕਰ ਕੇ ਜਿੱਤ ਦਰਜ ਕੀਤੀ।

ਮੈਚ ਦੌਰਾਨ ਪ੍ਰਤੀਕਿਰਿਆ ਦਿੰਦਾ ਹੋਇਆ ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ। -ਫੋਟੋ: ਪੀਟੀਆਈ

ਭਾਰਤ ਨੇ ਹਾਰਦਿਕ ਪੰਡਿਆ (39 ਨਾਬਾਦ), ਸੰਜੂ ਸੈਮਸਨ (29) ਅਤੇ ਕਪਤਾਨ ਸੂਰਿਆਕੁਮਾਰ ਯਾਦਵ (29) ਦੀਆਂ ਪਾਰੀਆਂ ਦੀ ਬਦੌਲਤ 8.1 ਓਵਰ ਬਾਕੀ ਰਹਿੰਦੇ ਹੋਏ ਤਿੰਨ ਵਿਕਟਾਂ ’ਤੇ 132 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ 14 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਲੈੱਗ ਸਪਿੰਨਰ ਵਰੁਨ ਚੱਕਰਵਰਤੀ ਨੇ 31 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। -ਪੀਟੀਆਈ



News Source link

- Advertisement -

More articles

- Advertisement -

Latest article