37.1 C
Patiāla
Thursday, June 19, 2025

ਗਾਜ਼ਾ ਜੰਗ ਦਾ ਇਕ ਸਾਲ ਪੂਰਾ, ਇਜ਼ਰਾਈਲ ਵੱਲੋਂ ਬੈਰੂਤ ਤੇ ਗਾਜ਼ਾ ’ਤੇ ਬੰਬਾਰੀ ਜਾਰੀ

Must read

ਦੀਰ-ਅਲ-ਬਲਾਹ (ਗਾਜ਼ਾ ਪੱਟੀ), 7 ਅਕਤੂਬਰ

Gaza war completes a year: ਇਜ਼ਰਾਈਲ ਉਤੇ ਹਮਾਸ ਵੱਲੋਂ 7 ਅਕਤੂਬਰ, 2023 ਨੂੰ ਕੀਤੇ ਗਏ ਭਿਆਨਕ ਦਹਿਸ਼ਤੀ ਹਮਲੇ ਅਤੇ ਇਸ ਪਿੱਛੋਂ ਸ਼ੁਰੂ ਹੋਈ ਗਾਜ਼ਾ ਜੰਗ ਨੂੰ ਸੋਮਵਾਰ ਨੂੰ ਇਕ ਸਾਲ ਪੂਰਾ ਹੋ ਗਿਆ ਹੈ, ਜਦੋਂਕਿ ਇਸ ਦੌਰਾਨ ਕੁਝ ਦਿਨ ਹੀ ਪਹਿਲਾਂ ਇਜ਼ਰਾਈਲ ਨੇ ਲਿਬਨਾਨ ਵਿਚ ਹਿਜ਼ਬੁੱਲਾ ਖ਼ਿਲਾਫ਼ ਹਮਲਿਆਂ ਦੀ ਸ਼ੁਰੂਆਤ ਕਰ ਕੇ ਜੰਗ ਦਾ ਨਵਾਂ ਮੋਰਚਾ ਵੀ ਖੋਲ੍ਹ ਦਿੱਤਾ ਹੈ।

ਇਜ਼ਰਾਈਲ ਨੇ ਐਤਵਾਰ ਰਾਤ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਬਾਹਰੀ ਖੇਤਰਾਂ ਵਿਚ ਜ਼ੋਰਦਾਰ ਹਵਾਈ ਬੰਬਾਰੀ ਕਰਨ ਤੋਂ ਇਲਾਵਾ ਉੱਤਰੀ ਗਾਜ਼ਾ ਵਿਚ ਵੀ ਹਮਲੇ ਤੇਜ਼ ਕਰ ਦਿੱਤੇ ਹਨ। ਫ਼ਲਸਤੀਨੀ ਅਧਿਕਾਰੀਆਂ ਨੇ ਕਿਹਾ ਕਿ ਇਸ ਦੌਰਾਨ ਇਕ ਮਸਜਿਦ ਉਤੇ ਹੋਏ ਹਮਲੇ ਵਿਚ 19 ਵਿਅਕਤੀ ਮਾਰੇ ਗਏ।

ਹਮਾਸ ਦੇ ਹਮਲੇ ਦਾ ਸੋਮਵਾਰ ਨੂੰ ਇਕ ਸਾਲ ਪੂਰਾ ਹੋਣ ’ਤੇ ਇਸ ਹਮਲੇ ਵਿਚ ਮਾਰੇ ਗਏ ਜਾਂ ਹਮਾਸ ਵੱਲੋਂ ਅਗਵਾ ਕੀਤੇ ਗਏ ਲੋਕਾਂ ਦੀਆਂ ਤਸਵੀਰਾਂ ਫੜ ਕੇ ਯੇਰੂਸ਼ਲਮ ਵਿਚ ਇਜ਼ਰਾਈਲੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪ੍ਰਾਈਵੇਟ ਰਿਹਾਇਸ਼ ਵੱਲ ਰੋਸ ਮੁਜ਼ਾਹਰਾ ਕਰਦੇ ਹੋਏ ਇਜ਼ਰਾਈਲੀ ਲੋਕ। -ਫੋਟੋ: ਰਾਇਟਰਜ਼

ਇਜ਼ਰਾਈਲੀ ਫ਼ੌਜ ਨੇ ਮੁਲਕ ਦੇ ਉੱਤਰੀ ਸ਼ਹਿਰ ਹਾਇਫ਼ਾ ਉਤੇ ਹਿਜ਼ਬੁੱਲਾ ਵੱਲੋਂ ਹਮਲਾ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਂਝ ਇਹ ਪੁਸ਼ਟੀ ਨਹੀਂ ਹੋ ਸਕੀ ਕਿ ‘ਡਿੱਗੇ ਹੋਏ ਪ੍ਰੋਜੈਕਟਾਈਲ’ ਦੇ ਛੱਰੇ ਰਾਕਟ ਨਾਲ ਸਬੰਧਤ ਸਨ ਜਾਂ ਇੰਟਰਸੈਪਟਰ ਨਾਲ। ਹਿਜ਼ਬੁੱਲਾ ਨੇ ਕਿਹਾ ਕਿ ਉਸ ਨੇ ਇਜ਼ਰਾਈਲ ਦੇ ਇਕ ਸਮੁੰਦਰੀ ਫ਼ੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੈਗਨ ਡੇਵਿਡ ਐਡੋਮ ਐਂਬੂਲੈਂਸ ਸੇਵਾ ਨੇ ਕਿਹਾ ਕਿ ਉਸ ਨੇ 10 ਜ਼ਖ਼ਮੀਆਂ ਦਾ ਇਲਾਜ ਕੀਤਾ ਹੈ, ਜਿਨ੍ਹਾਂ ਨੂੰ ਛੱਰੇ ਲੱਗੇ ਸਨ।

ਹਮਾਸ ਦੇ ਹਮਲੇ ਦਾ ਸੋਮਵਾਰ ਨੂੰ ਇਕ ਸਾਲ ਪੂਰਾ ਹੋਣ ’ਤੇ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਵਿੱਚ ਫ਼ਲਸਤੀਨੀ ਲੋਕਾਂ ਦੀ ਹਮਾਇਤ ਵਿਚ ਮੋਮਬੱਤੀਆਂ ਜਗਾਉਂਦੇ ਹੋਏ ਲੋਕ। -ਫੋਟੋ: ਰਾਇਟਰਜ਼
ਹਮਾਸ ਦੇ ਹਮਲੇ ਦਾ ਸੋਮਵਾਰ ਨੂੰ ਇਕ ਸਾਲ ਪੂਰਾ ਹੋਣ ’ਤੇ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਵਿੱਚ ਫ਼ਲਸਤੀਨੀ ਲੋਕਾਂ ਦੀ ਹਮਾਇਤ ਵਿਚ ਮੋਮਬੱਤੀਆਂ ਜਗਾਉਂਦੇ ਹੋਏ ਲੋਕ। -ਫੋਟੋ: ਰਾਇਟਰਜ਼

ਇਜ਼ਰਾਈਲ ਨੇ ਆਪਣੇ ਉਤੇ ਬੀਤੇ ਹਫ਼ਤੇ ਹੋਏ ਬੈਲਿਸਟਿਕ ਹਮਲੇ ਤੋਂ ਬਾਅਦ ਇਰਾਨ ਉਤੇ ਹਮਲਾ ਕਰਨ ਅਤੇ ਇਸ ਤਰ੍ਹਾਂ ਜੰਗ ਦਾ ਤੀਜਾ ਮੋਰਚਾ ਖੋਲ੍ਹਣ ਦੀ ਵੀ ਧਮਕੀ ਦਿੱਤੀ ਹੈ। ਪਰ ਅਸਲੀ ਵਿਚ ਜੰਗ ਦਾ ਘੇਰਾ ਜਿੰਨਾ ਜ਼ਿਆਦਾ ਫੈਲੇਗਾ, ਆਲਮੀ ਅਮਨ ਲਈ ਉਂਨਾ ਹੀ ਜ਼ਿਆਦਾ ਖ਼ਤਰਾ ਪੈਦਾ ਹੋਵੇਗਾ। -ਪੀਟੀਆਈ

ਗਾਜ਼ਾ ਹਮਲੇ ਦੀ ਬਰਸੀ ਦੇ ਸ਼ੋਕ ਸਮਾਗਮ ਦੌਰਾਨ ਹਮਾਸ ਨੇ ਇਜ਼ਰਾਇਲ ’ਤੇ ਦਾਗੇ ਰਾਕੇਟ

ਯੇਰੂਸ਼ਲਮ, 7 ਅਕਤੂਬਰਗਾਜ਼ਾ ਹਮਲੇ ਦੀ ਬਰਸੀ ’ਤੇ ਸ਼ੋਕ ਸਮਾਗਮ ਦੌਰਾਨ ਹਮਾਸ ਨੇ ਸੋਮਵਾਰ ਨੂੰ ਇਜ਼ਰਾਈਲ ’ਤੇ ਚਾਰ ਰਾਕੇਟ ਦਾਗੇ। ਹਮਾਸ ਨੇ ਕਿਹਾ ਕਿ ਉਸਨੇ ਗਾਜ਼ਾ ਦੇ ਵੱਖ ਵੱਖ ਹਿੱਸਿਆਂ ਵਿਚ ਇਜ਼ਰਾਇਲੀ ਫ਼ੌਜ ’ਤੇ ਹਮਲਾ ਕੀਤਾ। ਉਧਰ ਇਜ਼ਰਾਇਲੀ ਸੈਨਾ ਨੇ ਕਿਹਾ ਕਿ ਹਮਲੇ ਵਿਚ ਦਾਗੇ ਗਏ ਤਿੰਨ ਰਾਕੇਟਾਂ ਨੂੰ ਰੋਕ ਦਿੱਤਾ ਗਿਆ ਅਤੇ ਚੌਥਾ ਰਾਕੇਟ ਖੁਲ੍ਹੇ ਅਤੇ ਖਾਲੀ ਥਾਂ ’ਤੇ ਡਿੱਗਿਆ, ਜਿਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਰਿਹਾ। -ਏਪੀ

News Source link

- Advertisement -

More articles

- Advertisement -

Latest article