ਜੈਪੁਰ, 5 ਅਕਤੂਬਰ
ਰਾਜਸਥਾਨ ਦੇ ਭਰਤਪੁਰ ਵਿੱਚ ਅਭਿਆਸ (ਮੌਕ ਡਰਿੱਲ) ਦੌਰਾਨ ਅੱਗ ਬੁਝਾਊ ਸਿਲੰਡਰ ਫਟਣ ਕਾਰਨ ਚੌਵੀ ਵਰ੍ਹਿਆਂ ਦੇ ਇੱਕ ਅਗਨੀਵੀਰ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਡੀਐੱਸਪੀ ਅਨਿਲ ਜਸੋਰੀਆ ਨੇ ਕਿਹਾ ਕਿ ਗੋਲਪੁਰਾ ਆਰਮੀ ਇਲਾਕੇ ’ਚ ਮੌਕ ਡਰਿੱਲ ਦੌਰਾਨ ਅੱਗ ਬੁਝਾਉਣ ਵਾਲਾ ਸਿਲੰਡਰ ਫਟਣ ਕਾਰਨ ਅਗਨੀਵੀਰ ਸੌਰਭ ਪਾਲ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਾਲ ਉੱਤਰ ਪ੍ਰਦੇਸ਼ ਦੇ ਪਿੰਡ ਭਾਖਾਰਾ ਦਾ ਰਹਿਣ ਵਾਲਾ ਸੀ, ਜਿਸ ਨੇ ਹਸਪਤਾਲ ’ਚ ਇਲਾਜ ਦੌਰਾਨ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜਿਆ। ਸੌਰਭ ਪਾਲ ਸਾਲ 2023 ’ਚ ਅਗਨੀਵਰ ਸਕੀਮ ਤਹਿਤ ਫੌਜ ’ਚ ਭਰਤੀ ਹੋਇਆ ਸੀ। ਅਧਿਕਾਰੀ ਮੁਤਾਬਕ ਪਾਲ ਦੀ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। -ਪੀਟੀਆਈ