ਦੁਬਈ, 6 ਅਕਤੂਬਰ
ਪਾਕਿਸਤਾਨ ਦੀ ਟੀਮ ਨੇ ਅੱਜ ਇੱਥੇ ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਮੈਚ ’ਚ ਭਾਰਤ ਨੂੰ ਜਿੱਤ ਲਈ 106 ਦੌੜਾਂ ਦਾ ਟੀਚਾ ਦਿੱਤਾ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁਨੀਬk ਅਲੀ ਦੀਆਂ 17 ਦੌੜਾਂ, ਨਾਦੀਆ ਡਾਰ ਦੀਆਂ 28, ਕਪਤਾਨ ਫਾਤਿਮਾ ਸਨਾ ਦੀਆਂ 13 ਤੇ ਸਈਦਾ ਅਰੂਬ ਸ਼ਾਹ ਦੀਆਂ 14 ਦੌੜਾਂ ਦੀ ਮਦਦ ਨਾਲ 20 ਓਵਰਾਂ ’ਚ ਅੱਠ ਵਿਕਟਾਂ ’ਤੇ 105 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ ਅਰੁੰਧਤੀ ਰੈੱਡੀ ਨੇ 3 ਤੇ ਸ਼੍ਰੇਅੰਕਾ ਪਾਟਿਲ ਨੇ 2 ਵਿਕਟਾਂ ਹਾਸਲ ਕੀਤੀਆਂ। ਰੇਣੂਕਾ, ਦੀਪਤੀ ਤੇ ਆਸ਼ਾ ਸ਼ੋਭਨਾ ਨੂੰ ਇੱਕ ਇੱਕ ਵਿਕਟ ਮਿਲੀ। -ਏਜੰਸੀ