29.3 C
Patiāla
Thursday, June 19, 2025

ਇਜ਼ਰਾਈਲ ਵੱਲੋਂ ਕੇਂਦਰੀ ਗਾਜ਼ਾ ’ਚ ਮਸਜਿਦ ’ਤੇ ਹਮਲਾ; 18 ਵਿਅਕਤੀ ਹਲਾਕ

Must read


ਦੀਰ ਅਲ-ਬਲਾ (ਗਾਜ਼ਾ), 6 ਅਕਤੂਬਰ

ਕੇਦਰੀ ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਐਤਵਾਰ ਤੜਕਸਾਰ ਕੀਤੇ ਇੱਕ ਹਵਾਈ ਹਮਲੇ ਵਿੱਚ ਘੱਟੋ-ਘੱਟ 18 ਲੋਕਾਂ ਵਿਅਕਤੀਆਂ ਦੀ ਮੌਤ ਹੋ ਗਈ। ਫਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ‘ਅਲ-ਅਕਸਾ ਸ਼ਹੀਦ ਹਸਪਤਾਲ’ ਨੇ ਦੱਸਿਆ ਕਿ ਦੀਰ ਅਲ-ਬਲਾ ਸ਼ਹਿਰ ਵਿੱਚ ਹਸਪਤਾਲ ਨੇੜੇ ਮਸਜਿਦ ’ਚ ਸ਼ਰਨ ਲੈਣ ਵਾਲੇ ਸ਼ਰਨਾਰਥੀਆਂ ’ਤੇ ਹਮਲਾ ਕੀਤਾ ਗਿਆ। ‘ਐਸੋਸੀਏਟਿਡ ਪ੍ਰੈੱਸ’ ਦੇ ਇੱਕ ਪੱਤਰਕਾਰ ਨੇ ਮੁਰਦਾਘਰ ’ਚ ਲਾਸ਼ਾਂ ਦੀ ਗਿਣਤੀ ਕੀਤੀ। ਹਸਪਤਾਲ ਦੇ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਮਾਰੇ ਗਏ ਸਾਰੇ ਜਣੇ ਪੁਰਸ਼ ਸਨ। ਹਮਲੇ ’ਚ ਦੋ ਹੋਰ ਵਿਅਕਤੀ ਜ਼ਖਮੀ ਵੀ ਹੋਏ ਹਨ। ਦੂਜੇ ਪਾਸੇ ਇਜ਼ਰਾਇਲੀ ਫੌਜ ਨੇ ਇਸ ਹਮਲੇ ਸਬੰਧੀ ਹਾਲੇ ਕੋਈ ਟਿੱਪਣੀ ਨਹੀਂ ਕੀਤੀ। ਫਲਸਤੀਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਇਨ੍ਹਾਂ ਤਾਜ਼ਾ ਹਮਲਿਆਂ ਤੋਂ ਬਾਅਦ ਗਾਜ਼ਾ ਵਿੱਚ ਮਾਰੇ ਗਏ ਫਲਸਤੀਨੀਆਂ ਦੀ ਗਿਣਤੀ ਹੁਣ 42,000 ਦੇ ਨੇੜੇ ਪਹੁੰਚ ਗਈ ਹੈ। -ਏਪੀ



News Source link
#ਇਜਰਈਲ #ਵਲ #ਕਦਰ #ਗਜ #ਚ #ਮਸਜਦ #ਤ #ਹਮਲ #ਵਅਕਤ #ਹਲਕ

- Advertisement -

More articles

- Advertisement -

Latest article