ਨਵੀਂ ਦਿੱਲੀ, 3 ਅਕਤੂਬਰ
ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਅੱਜ ਭਾਜਪਾ ਮੈਂਬਰ ਨਿਸ਼ੀਕਾਂਤ ਦੂਬੇ ਦੀ ਅਗਵਾਈ ਵਾਲੀ ਸੰਚਾਰ ਤੇ ਸੂਚਨਾ ਤਕਨੀਕੀ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਵਿੱਚੋਂ ਬਾਹਰ ਹੋਣ ਦੀ ਵਿਕਲਪ ਚੁਣਿਆ ਹੈ। ਰਾਜ ਸਭਾ ਸਕੱਤਰੇਤ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਜਯਾ ਬੱਚਨ ਹੁਣ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬਾਸਵਰਾਜ ਬੋਮੱਈ ਦੀ ਅਗਵਾਈ ਵਾਲੀ ਕਿਰਤ, ਟੈਕਸਟਾਈਲ ਅਤੇ ਹੁਨਰ ਵਿਕਾਸ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਹੋਣਗੇ। ਦੂਜੇ ਪਾਸੇ ਸੰਚਾਰ ਤੇ ਸੂਚਨਾ ਤਕਨੀਕੀ ਬਾਰੇ ਸੰਸਦੀ ਕਮੇਟੀ ’ਚ ਜਯਾ ਬੱਚਣ ਦੀ ਥਾਂ ਤ੍ਰਿਣਮੂਲ ਕਾਂਗਰਸ ਆਗੂ ਸਾਕੇਤ ਗੋਖਲੇ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਏ.ਏ. ਰਹੀਮ (ਸੀਪੀਆਈ-ਐੱਮ) ਅਤੇ ਆਰ. ਗਿਰੀਰਾਜਨ ਹੁਣ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਹੋਣਗੇ। -ਪੀਟੀਆਈ
News Source link
#ਸਪ #ਸਸਦ #ਮਬਰ #ਜਯ #ਬਚਨ #ਕਰਤ #ਬਰ #ਸਸਦ #ਕਮਟ #ਦ #ਮਬਰ #ਬਣ