30.3 C
Patiāla
Thursday, June 19, 2025

ਅਰਵਿੰਦ ਕੇਜਰੀਵਾਲ ਭਲਕੇ ਨਵੇਂ ਬੰਗਲੇ ਵਿੱਚ ਰਿਹਾਇਸ਼ ਕਰਨਗੇ

Must read


ਨਵੀਂ ਦਿੱਲੀ, 3 ਅਕਤੂਬਰ

ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਕੁਝ ਦਿਨ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਚਾਰ ਅਕਤੂਬਰ ਨੂੰ ਦਿੱਲੀ ਦੇ ਫਿਰੋਜ਼ਸ਼ਾਹ ਰੋਡ ਸਥਿਤ ਬੰਗਲਾ ਨੰਬਰ ਪੰਜ ਵਿੱਚ ਚਲੇ ਜਾਣਗੇ। ਇਹ ਬੰਗਲਾ ‘ਆਪ’ ਹੈੱਡਕੁਆਰਟਰ ਨੇੜੇ ਹੈ ਤੇ ਅਧਿਕਾਰਤ ਤੌਰ ’ਤੇ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਅਲਾਟ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਰਾਜੇਂਦਰ ਪ੍ਰਸਾਦ ਰੋਡ ’ਤੇ ਸਥਿਤ ਬੰਗਲੇ ’ਚ ਸ਼ਿਫਟ ਹੋ ਗਏ ਸਨ। ਪਾਰਟੀ ਆਗੂਆਂ ਨੇ ਦੱਸਿਆ ਕਿ ਇਹ ਘਰ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸਰਕਾਰੀ ਰਿਹਾਇਸ਼ ਸੀ। ‘ਆਪ’ ਨੇਤਾ ਸੌਰਭ ਭਾਰਦਵਾਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੇਜਰੀਵਾਲ ਭਲਕੇ ਬੰਗਲਾ ਨੰਬਰ 5, ਫਿਰੋਜ਼ਸ਼ਾਹ ਰੋਡ ਸਥਿਤ ਰਿਹਾਇਸ਼ ’ਤੇ ਚਲੇ ਜਾਣਗੇ। ਪਾਰਟੀ ਆਗੂਆਂ ਨੇ ਕਿਹਾ ਕਿ ਨਵੀਂ ਦਿੱਲੀ ਖੇਤਰ ਵਿੱਚ ਰਹਿੰਦੇ ਹੋਏ ਕੇਜਰੀਵਾਲ ਦਿੱਲੀ ਅਤੇ ਹੋਰ ਸੂਬਿਆਂ ਵਿੱਚ ਆਉਣ ਵਾਲੀਆਂ ਚੋਣਾਂ ਲਈ ‘ਆਪ’ ਦੀ ਮੁਹਿੰਮ ਦੀ ਨਿਗਰਾਨੀ ਕਰਨਗੇ।



News Source link

- Advertisement -

More articles

- Advertisement -

Latest article