32.7 C
Patiāla
Tuesday, October 15, 2024

Fit ਰਹਿਣ ਲਈ Healthy Diet ਕਿਹੜੀ ਹੈ?

Must read


Fit ਰਹਿਣ ਲਈ Healthy Diet ਕਿਹੜੀ ਹੈ?

ਪ੍ਰਸਿੱਧ ਡਾਈਟੀਸ਼ਿਅਨ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਭਾਰ ਨੂੰ ਲੈ ਕੇ ਲੋਕ ਗਲਤ ਪਾਸੇ ਜਾ ਰਹੇ ਹਨ । ਵੇਟ ਸਕੇਲ ਤੇ ਆਪਣੇ ਭਾਰ ਨੂੰ ਲੈ ਕੇ ਗਲਤ ਧਾਰਨਾ ਬਣੀ ਹੋਈ ਹੈ ਚਾਹੇ ਲੜਕੀਆਂ ਦੇ ਭਾਰ ਦੀ ਗੱਲ ਹੋਵੇ ਜਾਂ ਫਿਰ ਲੜਕਿਆਂ ਦੇ ਭਾਰ ਦੀ ਗੱਲ ਹੋਵੇ । ਰੋਟੀ ਛੱਡ ਕੇ ਕੋਈ ਵੀ ਪਤਲਾ ਹੋਣਾ ਚਾਹੁੰਦਾ ਹੈ ਪਰ ਉਹ ਬਿਮਾਰੀਆਂ ਦਾ ਸਿਕਾਰ ਹੋ ਜਾਂਦਾ ਹੈ ।  ਗਲਤ ਡਾਈਟ ਕਰਨ ਵਾਲਾ ਬਿਮਾਰੀਆਂ ਦੇ ਘੇਰੇ ਵਿੱਚ ਆਏਗਾ ਹੀ  ਆਏਗਾ । 

ਨੰਬਰ ਗੇਮ ਚੱਲ ਰਹੀ ਹੈ , ਕੁੜੀਆਂ ਦੇ ਭਾਰ ਦੀ ਜੇਕਰ ਗੱਲ ਕਰੀਏ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਨ੍ਹਾਂ ਦਾ ਭਾਰ 50 ਕਿਲੋ ਤੋਂ 55 ਕਿਲੋ ਹੈ ਤਾਂ ਉਹ ਸਿਹਤਮੰਦ ਹਨ ਅਤੇ ਜੇਕਰ 65 ਕਿਲੋ ਹੋ ਜਾਏ ਤਾਂ ਉਹ Unhealthy ਹੈ। ਅਤੇ ਲੜਕੇ ਦਾ ਭਾਰ ਜੇਕਰ 65 ਜਾਂ 70 ਕਿਲੋ ਹੈ ਤਾਂ ਉਹ ਸਿਹਤਮੰਦ ਹੈ ਅਤੇ ਜੇਕਰ 80 ਕਿਲੋ ਜਾਂ ਵਧ ਹੋਵੇ ਤਾਂ ਉਹ Unhealthy ਹੈ। ਇਹ ਗਲਤ ਧਾਰਨਾ ਅਤੇ ਗਲਤ ਢੰਗ ਹਨ । ਹਰ ਮੋਟਾ ਵਿਅਕਤੀ ਬਿਮਾਰ ਨਹੀਂ ਹੁੰਦਾ ਹੈ ਅਤੇ ਗਲਤ ਤਰੀਕੇ ਨਾਲ ਪਤਲਾ ਹੋਇਆ ਵਿਅਕਤੀ ਪੱਕਾ ਬਿਮਾਰ ਹੈ । ਕਿਉਂਕਿ ਉਹ ਆਪਣੇ ਸਟੇਪਲ ਫੂਡ ਹੀ ਛਡ ਦੇਉਗਾ । ਜੋ ਕਿ ਅਜ ਚਲ ਰਿਹਾ ਹੈ । ਗਲਤ ਤਰੀਕੇ ਨਾਲ ਜਾਂ ਖਾਣਾ ਪੀਣਾ ਛੱਡ ਕੇ ਤੁਸੀ ਪਤਲੇ ਤਾਂ ਹੋ ਜਾਓਗੇ ਪਰ ਤੁਹਾਡੇ ਵਾਲ ਝੜ ਜਾਣਗੇ , ਚਮੜੀ ਤੇ ਝੁਰੜੀਆਂ ਆ ਜਾਣਗੀਆ , ਸਟੇਮੀਨਾ ਨਹੀ ਰਹਿੰਦਾ, ਇਮੁਨਿਟੀ ਨਹੀਂ ਰਹਿੰਦੀ । ਅਕਸਰ ਹੀ ਸਾਡੇ ਪਿੰਡਾ ਵਿੱਚ ਆਮ ਲੋਕ ਮਿਲਦੇ ਹਨ ਜੋ ਸਾਰੀ ਉਮਰ ਮੋਟੇ ਰਹਿੰਦੇ ਹਨ ਪਰ ਕੋਈ ਬਿਮਾਰੀ ਨਹੀਂ ਹੁੰਦੀ । ਪਰ ਅਸਲ ਖਾਣਾ ਛਡ ਕੇ ਗਲਤ ਡਾਈਟ ਲੈ ਕੇ ਬਿਮਾਰੀ ਆਏਗੀ ਹੀ ਆਏਗੀ । 

 



News Source link

- Advertisement -

More articles

- Advertisement -

Latest article