35.6 C
Patiāla
Tuesday, October 15, 2024

ਰਾਸ਼ਿਦ ਇੰਜਨੀਅਰ ਦੀ ਅੰਤਰਿਮ ਜ਼ਮਾਨਤ 12 ਅਕਤੂਬਰ ਤੱਕ ਵਧਾਈ – Punjabi Tribune

Must read


ਨਵੀਂ ਦਿੱਲੀ, 1 ਅਕਤੂਬਰ

ਇਥੋਂ ਦੀ ਵਿਸ਼ੇਸ਼ ਅਦਾਲਤ ਨੇ ਨਵੇਂ ਚੁਣੇ ਲੋਕ ਸਭਾ ਮੈਂਬਰ ਸ਼ੇਖ ਅਬਦੁਲ ਰਾਸ਼ਿਦ (ਇੰਜਨੀਅਰ ਰਾਸ਼ਿਦ) ਨੂੰ ਦਹਿਸ਼ਤੀ ਫੰਡਿੰਗ ਮਾਮਲੇ ਵਿੱਚ ਦਿੱਤੀ ਅੰਤਰਿਮ ਜ਼ਮਾਨਤ 12 ਅਕਤੂਬਰ ਤਕ ਵਧਾ ਦਿੱਤੀ ਹੈ। ਉਸ ਨੂੰ ਪਹਿਲਾਂ ਦੋ ਅਕਤੂਬਰ ਤੱਕ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ ਤਾਂ ਕਿ ਉਹ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰ ਸਕੇ। ਰਾਸ਼ਿਦ ਨੇ ਬਾਰਾਮੂਲਾ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾਇਆ ਸੀ। ਅਦਾਲਤ ਨੇ ਉਸ ਨੂੰ 13 ਅਕਤੂਬਰ ਨੂੰ ਆਤਮ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਹਨ।



News Source link

- Advertisement -

More articles

- Advertisement -

Latest article