33.9 C
Patiāla
Sunday, October 6, 2024

ਬੀਐਸਐਫ ਵੱਲੋਂ ਮੇਘਾਲਿਆ ਵਿੱਚ 43 ਲੱਖ ਰੁਪਏ ਦੀਆਂ ਵਸਤਾਂ ਜ਼ਬਤ; ਪੰਜ ਗ੍ਰਿਫ਼ਤਾਰ – Punjabi Tribune

Must read


ਸ਼ਿਲਾਂਗ, 30 ਸਤੰਬਰ

ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਈਸਟ ਖਾਸੀ ਹਿੱਲ ਜ਼ਿਲ੍ਹੇ ਵਿੱਚ ਪੰਜ ਭਾਰਤੀ ਨਾਗਰਿਕਾਂ ਨੂੰ ਖਾਣਯੋਗ ਵਸਤਾਂ ਨਾਲ ਭਰੇ ਇੱਕ ਟਰੱਕ ਅਤੇ ਬੱਸ ਸਣੇ ਕਾਬੂ ਕੀਤਾ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਦੀ 193 ਬਟਾਲੀਅਨ ਨੇ ਰਾਨੀਕੋਰ-ਡਾਂਗਰ ਟੀ-ਜੰਕਸ਼ਨ ’ਤੇ ਇਕ ਟਰੱਕ ਅਤੇ ਇਕ ਬੱਸ ਨੂੰ ਰੋਕਿਆ ਜੋ ਸ਼ਿਲਾਂਗ ਤੋਂ ਸਰਹੱਦੀ ਖੇਤਰ ਵੱਲ ਆ ਰਿਹਾ ਸੀ, ਉਸ ਵਿਚ ਲਗਪਗ 43 ਲੱਖ ਰੁਪਏ ਦੀ ਕੀਮਤ ਦੀਆਂ ਖਾਣ ਵਾਲੀਆਂ ਵਸਤਾਂ ਸਨ। ਇਸ ਸਬੰਧੀ ਡਰਾਈਵਰਾਂ ਕੋਲੋਂ ਦਸਤਾਵੇਜ਼ ਮੰਗੇ ਗਏ ਜੋ ਉਹ ਦਿਖਾ ਨਹੀਂ ਸਕੇ ਜਿਸ ਤੋਂ ਬਾਅਦ ਬੀਐਸਐਫ ਨੇ ਇਹ ਵਸਤਾਂ ਜ਼ਬਤ ਕਰ ਲਈਆਂ ਹਨ। ਇਸ ਤੋਂ ਬਾਅਦ ਇਨ੍ਹਾਂ ਵਾਹਨਾਂ ਅਤੇ ਜ਼ਬਤ ਕੀਤੇ ਸਾਮਾਨ ਨੂੰ ਡਾਂਗਰ ਪੁਲੀਸ ਚੌਕੀ ਹਵਾਲੇ ਕਰ ਦਿੱਤਾ ਗਿਆ।



News Source link

- Advertisement -

More articles

- Advertisement -

Latest article