ਯੇਰੂਸ਼ਲਮ, 29 ਸਤੰਬਰ
ਇਜ਼ਰਾਈਲ ਦੀ ਫੌਜ ਨੇ ਅੱਜ ਦਾਅਵਾ ਕੀਤਾ ਹੈ ਕਿ ਉਸ ਨੇ ਹਵਾਈ ਹਮਲੇ ਵਿੱਚ ਹਿਜ਼ਬੁੱਲ੍ਹਾ ਦੇ ਇਕ ਪ੍ਰਮੁੱਖ ਆਗੂ ਨੂੰ ਮਾਰ ਦਿੱਤਾ ਹੈ। ਫੌਜ ਨੇ ਕਿਹਾ ਕਿ ਉਸ ਨੇ ਸ਼ਨਿਚਰਵਾਰ ਨੂੰ ਹਵਾਈ ਹਮਲੇ ਵਿੱਚ ਹਿਜ਼ਬੁੱਲ੍ਹਾ ਦੀ ਸੈਂਟਰਲ ਕਾਊਂਸਲ ਦੇ ਉਪ ਮੁਖੀ ਨਬੀਲ ਕਾਊਕ ਨੂੰ ਮਾਰ ਦਿੱਤਾ ਹੈ। ਹਿਜ਼ਬੁੱਲ੍ਹਾ ਵੱਲੋਂ ਇਸ ਸਬੰਧੀ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ। ਹਾਲ ਦੇ ਹਫ਼ਤੇ ਵਿੱਚ ਇਜ਼ਰਾਈਲ ਦੇ ਹਮਲਿਆਂ ਵਿੱਚ ਹਿਜ਼ਬੁੱਲ੍ਹਾ ਦੇ ਕਈ ਸੀਨੀਅਰ ਕਮਾਂਡਰ ਮਾਰੇ ਗਏ ਹਨ। ਸ਼ੁੱਕਰਵਾਰ ਨੂੰ ਬੈਰੂਤ ਵਿੱਚ ਸਮੂਹ ਦਾ ਮੁਖੀ ਹਸਨ ਨਸਰੁੱਲ੍ਹਾ ਵੀ ਮਾਰਿਆ ਗਿਆ ਸੀ। -ਏਪੀ