ਮੁੰਬਈ, 12 ਸਤੰਬਰ
ਬੌਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਮਤਰੇਏ ਪਿਤਾ ਅਨਿਲ ਮਹਿਤਾ ਦੇ ਪੋਸਟਮਾਰਟਮ ਰਿਪੋਰਟ ਦੀ ਮੁੱਢਲੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸਿਰ ’ਚ ਕਈ ਸੱਟਾਂ ਲੱਗੀਆਂ ਸਨ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਮਹਿਤਾ (62) ਨੇ ਲੰਘੇ ਦਿਨ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਇੱਕ ਇਮਾਰਤ ਦੀ 6ਵੀਂ ਮੰਜ਼ਿਲ ਤੋਂ ਕਥਿਤ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਅਨਿਲ ਮਹਿਤਾ ਦੀ ਲਾਸ਼ ਦਾ ਪੋਸਟਮਾਰਟਮ ਅੱਜ ਸ਼ਾਮ ਇੱਥੇ ਇੱਕ ਸਰਕਾਰੀ ਹਸਪਤਾਲ ’ਚ ਕੀਤਾ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਰਿਪੋਰਟ ਮੁਤਾਬਕ ਮਹਿਤਾ ਦੀ ਮੌਤ ਸਿਰ, ਲੱਤਾਂ ਅਤੇ ਹੱਥਾਂ ’ਤੇ ਕਈ ਸੱਟਾਂ ਲੱਗਣ ਕਾਰਨ ਹੋਈ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮਹਿਤਾ ਦੇ ਪਰਿਵਾਰਕ ਮੈਂਬਰਾਂ ਅਤੇ ਉਸ ਦੀ ਲਾਸ਼ ਦੇਖਣ ਵਾਲਿਆਂ ਬਿਆਨ ਦਰਜ ਕੀਤੇ ਜਾਣ ਰਹੇ ਹਨ। -ਪੀਟੀਆਈ