35.6 C
Patiāla
Tuesday, October 15, 2024

ਭਾਰਤ ਵੱਲੋਂ ਦੋ ਦਿਨਾਂ ਵਿੱਚ ਧਰਤੀ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਦੋ ਮਿਜ਼ਾਈਲਾਂ ਦਾ ਸਫ਼ਲ ਪਰੀਖਣ

Must read


ਬਾਲਾਸੋਰ (ਉੜੀਸਾ), 13 ਸਤੰਬਰ

ਭਾਰਤ ਨੇ ਅੱਜ ਉੜੀਸਾ ਤੱਟ ’ਤੇ ਚਾਂਦੀਪੁਰ ਸਥਿਤ ਏਕੀਕ੍ਰਿਤ ਪਰੀਖਣ ਰੇਂਜ (ਆਈਟੀਆਰ) ਤੋਂ ਲਗਾਤਾਰ ਦੂਜੇ ਦਿਨ ‘ਵਰਟੀਕਲ ਲਾਂਚ ਸ਼ਾਰਟ ਰੇਂਜ ਸਰਫੇਸ ਟੂ ਏਅਰ ਮਿਜ਼ਾਈਲ’ (ਵੀਐੱਲਐੱਸਆਰਐੱਸਏਐੱਮ) ਦਾ ਸਫਲ ਪਰੀਖਣ ਕੀਤਾ। ਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀਆਰਡੀਓ) ਦੇ ਇਕ ਬਿਆਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ 12 ਤੇ 13 ਸਤੰਬਰ ਨੂੰ ਹੋਏ ਦੋਵੇਂ ਪਰੀਖਣ ਸਫ਼ਲ ਰਹੇ। ਬਿਆਨ ਮੁਤਾਬਕ, ‘‘ਦੋਵੇਂ ਪਰੀਖਣਾਂ ਵਿੱਚ ਮਿਜ਼ਾਈਲ ਨੇ ‘ਸੀ ਸਕਿਮਿੰਗ’ ਹਵਾਈ ਟੀਚੇ ਦਾ ਪਿੱਛਾ ਕਰਦੇ ਹੋਏ ਤੇਜ਼ ਰਫ਼ਤਾਰ ਤੇ ਘੱਟ ਉਚਾਈ ਵਾਲੇ ਹਵਾਈ ਟੀਚੇ ਨੂੰ ਸਫ਼ਲਤਾਪੂਰਵਕ ਭੇਦ ਦਿੱਤਾ।’’ ਬਾਲਾਸੋਰ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਕਰ ਕੇ ਆਈਟੀਆਰ ਲਾਂਚ ਪੈਡ 3 ਦੇ ਢਾਈ ਕਿਲੋਮੀਟਰ ਦੇ ਦਾਇਰੇ ਵਿੱਚ ਛੇ ਪਿੰਡਾਂ ਦੇ 3100 ਵਸਨੀਕਾਂਨੂੰ ਅਸਥਾਈ ਤੌਰ ’ਤੇ ਦੂਜੀ ਜਗ੍ਹਾ ਪਹੁੰਚਾਇਆ। -ਪੀਟੀਆਈ



News Source link

- Advertisement -

More articles

- Advertisement -

Latest article