Malaika Arora Mother Statement: ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਅੱਜ (ਬੁੱਧਵਾਰ) ਸਵੇਰੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਅਜਿਹੇ ‘ਚ ਮਲਾਇਕਾ ਅਤੇ ਉਨ੍ਹਾਂ ਦਾ ਪਰਿਵਾਰ ਸਦਮੇ ‘ਚ ਹੈ। ਮੁੰਬਈ ਪੁਲਿਸ ਦੇ ਅਨੁਸਾਰ, ਉਨ੍ਹਾਂ ਆਪਣੇ ਘਰ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਹੁਣ ਮਲਾਇਕਾ ਦੀ ਮਾਂ ਜੌਇਸ ਪੋਲੀਕਾਰਪ ਨੇ ਅਨਿਲ ਦੀ ਖੁਦਕੁਸ਼ੀ ਦੀ ਪੂਰੀ ਕਹਾਣੀ ਦੱਸੀ ਹੈ।
ਜੌਇਸ ਪੋਲੀਕਾਰਪ ਅਤੇ ਅਨਿਲ ਅਰੋੜਾ ਦਾ ਤਲਾਕ ਕਾਫੀ ਸਮਾਂ ਪਹਿਲਾਂ ਹੋਇਆ ਸੀ। ਉਦੋਂ ਮਲਾਇਕਾ ਸਿਰਫ 11 ਸਾਲ ਦੀ ਸੀ। ਪਰ ਹੁਣ ਜੌਇਸ ਪੋਲੀਕਾਰਪ ਨੇ ਖੁਲਾਸਾ ਕੀਤਾ ਹੈ ਕਿ ਤਲਾਕ ਦੇ ਬਾਵਜੂਦ ਉਹ ਪਿਛਲੇ ਕਈ ਸਾਲਾਂ ਤੋਂ ਅਨਿਲ ਨਾਲ ਰਹਿ ਰਹੀ ਸੀ। ਅਜਿਹੇ ‘ਚ ਜਦੋਂ ਅਨਿਲ ਨੇ ਖੁਦਕੁਸ਼ੀ ਕੀਤੀ ਤਾਂ ਉਨ੍ਹਾਂ ਨੇ ਜੋ ਕੁਝ ਦੇਖਿਆ, ਉਹ ਸਭ ਬਿਆਨ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਨਿਲ ਨੂੰ ਕੋਈ ਬਿਮਾਰੀ ਨਹੀਂ ਸੀ।
ਲਿਵਿੰਗ ਰੂਮ ਵਿੱਚ ਰੱਖੀਆਂ ਸਨ ਚੱਪਲਾਂ, ਜਦੋਂ ਬਾਲਕੋਨੀ ਤੋਂ ਦੇਖਿਆ ਤਾਂ…
ਮਨੀ ਕੰਟਰੋਲ ‘ਚ ਛਪੀ ਖਬਰ ਮੁਤਾਬਕ ਮਲਾਇਕਾ ਅਰੋੜਾ ਦੀ ਮਾਂ ਜੌਇਸ ਨੇ ਦੱਸਿਆ ਕਿ ਅਨਿਲ ਅਰੋੜਾ ਨੂੰ ਰੋਜ਼ਾਨਾ ਸਵੇਰੇ ਬਾਲਕੋਨੀ ‘ਚ ਬੈਠ ਕੇ ਅਖਬਾਰ ਪੜ੍ਹਨ ਦੀ ਆਦਤ ਸੀ। ਅੱਜ ਜਦੋਂ ਜੌਇਸ ਨੇ ਲਿਵਿੰਗ ਰੂਮ ਵਿੱਚ ਅਨਿਲ ਦੀਆਂ ਚੱਪਲਾਂ ਦੇਖੀਆਂ ਤਾਂ ਉਹ ਉਨ੍ਹਾਂ ਦੀ ਭਾਲ ਲਈ ਬਾਲਕੋਨੀ ਵਿੱਚ ਗਈ। ਪਰ ਉਸ ਨੂੰ ਉੱਥੇ ਅਨਿਲ ਨਹੀਂ ਮਿਲੇ, ਇਸ ਤੋਂ ਬਾਅਦ ਉਹ ਬਾਲਕੋਨੀ ਤੋਂ ਹੇਠਾਂ ਦੇਖਣ ਲਈ ਝੁਕੀ ਤਾਂ ਉਨ੍ਹਾਂ ਨੇ ਦੇਖਿਆ ਕਿ ਹੇਠਾਂ ਕੋਈ ਰੌਲਾ ਪੈ ਰਿਹਾ ਸੀ।
‘ਚੌਕੀਦਾਰ ਮਦਦ ਲਈ ਪੁਕਾਰ ਰਿਹਾ ਸੀ’
ਜੋਇਸ ਨੇ ਅੱਗੇ ਦੱਸਿਆ ਕਿ ਇਮਾਰਤ ਦਾ ਚੌਕੀਦਾਰ ਮਦਦ ਲਈ ਬੁਲਾ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਸਮਝਿਆ ਕਿ ਮਾਮਲਾ ਗੰਭੀਰ ਹੈ। ਮਲਾਇਕਾ ਦੀ ਮਾਂ ਨੇ ਅੱਗੇ ਸਪੱਸ਼ਟ ਕੀਤਾ ਕਿ ਅਨਿਲ ਅਰੋੜਾ ਨੂੰ ਕੋਈ ਵੱਡੀ ਬਿਮਾਰੀ ਨਹੀਂ ਹੈ। ਉਨ੍ਹਾਂ ਦੇ ਗੋਡੇ ‘ਚ ਦਰਦ ਰਹਿੰਦਾ ਸੀ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਹੋਰ ਸਮੱਸਿਆ ਨਹੀਂ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।