ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਸਤੰਬਰ
ਕਾਂਗਰਸ ਨੇ ਹਰਿਆਣਾ ਅਸੈਂਬਲੀ ਲਈ ਅੱਜ 40 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿਚ 32 ਅਤੇ ਦੂਜੀ ਵਿੱਚ ਨੌਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਇਸ ਤਰ੍ਹਾਂ ਪਾਰਟੀ ਨੇ 90 ਮੈਂਬਰੀ ਅਸੈਂਬਲੀ ਲਈ ਕੁੱਲ 81 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਵੀਰਵਾਰ ਨੂੰ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੈ। ਕਾਂਗਰਸ ਨੇ ਪਾਰਟੀ ਸੰਸਦ ਮੈਂਬਰ ਰਣਦੀਪ ਸੁਰਜੇਵਾਲਾ ਦੇ ਪੁੱਤਰ ਆਦਿੱਤਿਆ ਸੁਰਜੇਵਾਲਾ ਨੂੰ ਕੈਥਲ ਤੋਂ ਟਿਕਟ ਦਿੱਤੀ ਹੈ।
ਇਸੇ ਤਰ੍ਹਾਂ ਜੰਮੂ ਕਸ਼ਮੀਰ ਵਿਧਾਨ ਸਭਾ ਲਈ ਵੀ ਪੰਜ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪਾਰਟੀ ਨੇ ਬਾਰਾਮੂਲਾ ਤੋਂ ਮੀਰ ਇਕਬਾਲ, ਬਾਂਦੀਪੋਰਾ ਤੋਂ ਨਿਜ਼ਾਮੂਦੀਨ ਭੱਟ, ਸੁਚੇਤਗੜ੍ਹ (ਐੱਸਸੀ) ਤੋਂ ਭੂਸ਼ਣ ਡੋਗਰਾ, ਅਖਨੂਰ (ਐੱਸਸੀ) ਤੋਂ ਅਸ਼ੋਕ ਭਗਤ ਅਤੇ ਛੰਬ ਤੋਂ ਤਾਰਾ ਚੰਦ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਉਧਰ, ਭਾਜਪਾ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਤੀਜੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਸਿਰਸਾ ਤੋਂ ਰੋਹਤਾਸ਼ ਜਾਂਗੜਾ, ਮਹਿੰਦਰਗੜ੍ਹ ਤੋਂ ਕੰਵਰ ਸਿੰਘ ਯਾਦਵ ਅਤੇ ਫਰੀਦਾਬਾਦ ਐਨਆਈਟੀ ਤੋਂ ਸਤੀਸ਼ ਫਾਗਨਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
News Source link
#ਕਗਰਸ #ਵਲ #ਉਮਦਵਰ #ਦ #ਤਜ #ਸਚ #ਜਰ