ਸ਼ਿਮਲਾ, 4 ਸਤੰਬਰ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਅੱਜ ਦਲ ਬਦਲੀ ਕਾਨੂੰਨ ਤਹਿਤ ਅਯੋਗ ਵਿਧਾਇਕਾਂ ਨੂੰ ਪੈਨਸ਼ਨ ਦਾ ਲਾਭ ਲੈਣ ਤੋਂ ਰੋਕਣ ਵਾਲਾ ਹਿਮਾਚਲ ਪ੍ਰਦੇਸ਼ ਵਿਧਾਨ ਸਭਾ (ਭੱਤਾ ਤੇ ਪੈਨਸ਼ਨ) ਸੋਧ ਬਿੱਲ, 2024 ਪਾਸ ਕਰ ਦਿੱਤਾ ਹੈ। ਸਰਕਾਰ ਨੇ ਲੰਘੇ ਦਿਨ ਵਿਧਾਨ ਸਭਾ ’ਚ ਇਹ ਸੋਧ ਬਿੱਲ ਪੇਸ਼ ਕੀਤਾ ਸੀ। ਇਸ ਬਿੱਲ ਨਾਲ ਛੇ ਸਾਬਕਾ ਕਾਂਗਰਸੀ ਵਿਧਾਇਕਾਂ ’ਤੇ ਅਸਰ ਪਵੇਗਾ ਜਿਨ੍ਹਾਂ ਨੂੰ ਸਪੀਕਰ ਵੱਲੋਂ ਫਰਵਰੀ ਮਹੀਨੇ ਬਜਟ ਪਾਸ ਕਰਨ ’ਤੇ ਚਰਚਾ ਤੋਂ ਗ਼ੈਰਹਾਜ਼ਰ ਰਹਿਣ ਅਤੇ ਵ੍ਹਿਪ ਦੀ ਉਲੰਘਣਾ ਲਈ ਅਯੋਗ ਕਰਾਰ ਦਿੱਤਾ ਗਿਆ ਸੀ। ਹਾਲਾਂਕਿ ਵਿਰੋਧੀ ਧਿਰ ਭਾਜਪਾ ਨੇ ਇਹ ਕਹਿੰਦਿਆਂ ਬਿੱਲ ਦਾ ਵਿਰੋਧ ਕੀਤਾ ਕਿ ਇਸ ਵਿਚੋਂ ‘ਸਿਆਸੀ ਬਦਲਾਖੋਰੀ’ ਝਲਕਦੀ ਹੈ ਅਤੇ ਇਸ ਨੂੰ ਪਿਛਲੇ ਸਮੇਂ ਤੋਂ ਲਾਗੂ ਨਹੀਂ ਕੀਤਾ ਜਾ ਸਕਦਾ। -ਪੀਟੀਆਈ
News Source link
#ਹਮਚਲ #ਪਰਦਸ਼ #ਅਯਗ #ਵਧਇਕ #ਨ #ਪਨਸ਼ਨ #ਦ #ਲਭ #ਲਣ #ਤ #ਰਕਣ #ਵਲ #ਬਲ #ਪਸ