ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 4 ਸਤੰਬਰ
ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਸੁਨਾਮ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਸੰਧੇ ਦੀ ਪ੍ਰਧਾਨਗੀ ਹੇਠ ਸਥਾਨਕ ਸਬਜ਼ੀ ਮੰਡੀ ’ਚ ਹੋਈ, ਜਿਸ ਵਿਚ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮਗਰੋਂ ਅਹੁਦੇਦਾਰਾਂ ਦੀ ਚੋਣ ਵਿੱਚ ਬਾਬੂ ਰਤਨ ਚਾਵਲਾ ਨੂੰ ਪ੍ਰਧਾਨ, ਸੁਰਜੀਤ ਸਿੰਘ ਥਿੰਦ ਮੀਤ ਪ੍ਰਧਾਨ, ਕਾਮਰੇਡ ਗੁਰਮੀਤ ਸਿੰਘ ਜਨਰਲ ਸਕੱਤਰ, ਬਲਦੇਵ ਸਿੰਘ ਫੌਜੀ ਖਜ਼ਾਨਚੀ ਅਤੇ ਜੱਸੀ ਸਿੰਘ ਜੋਸਨ ਨੂੰ ਸਹਾਇਕ ਖਜ਼ਾਨਚੀ ਚੁਣਿਆ ਗਿਆ। ਨਵ-ਨਿਯੁਕਤ ਪ੍ਰਧਾਨ ਬਾਬੂ ਰਤਨ ਚਾਵਲਾ ਨੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈਕੇ ਮੰਡੀ ’ਚ ਸਫਾਈ, ਰੋਸ਼ਨੀ ਅਤੇ ਮੰਡੀ ਦੇ ਟੁੱਟੇ ਹੋਏ ਗੇਟ ਤੇ ਗਰਿੱਲਾਂ ਦੀ ਮੁਰੰਮਤ ਦਾ ਮਸਲਾ ਜਲਦ ਹੀ ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਅਤੇ ਸਕੱਤਰ ਨਾਲ ਗੱਲਬਾਤ ਰਾਹੀਂ ਹੱਲ ਕਰਵਾਉਣ ਦਾ ਹਰ ਸੰਭਵ ਯਤਨ ਕਰਨਗੇ।