ਮੁੰਬਈ, 4 ਸਤੰਬਰ
Share Market Today: ਕੌਮਾਂਤਰੀ ਬਾਜ਼ਾਰਾਂ ਵਿੱਚ ਸਥਿਰਤਾ ਦੇ ਕਮਜ਼ੋਰ ਰੁਖ਼ ਦੇ ਵਿਚਕਾਰ ਘਰੇਲੂ ਸੂਚਕਅੰਕ ਸੇਂਸੇਕਸ ਅਤੇ ਨਿਫ਼ਟੀ ਵਿੱਚ ਬੁਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਗਿਰਾਵਟ ਆਈ ਹੈ। ਬੀ.ਐੱਸ.ਐੱਸ.ਈ ਦਾ 30 ਸ਼ੇਅਰ ਵਾਲਾ ਸੂਚਕਅੰਕ ਸੈਂਸੈਕਸ ਸ਼ੁਰੂਆਤ ਵਿੱਚ 721.75 ਅੰਕ ਡਿੱਗਦਿਆਂ 81,833.69 ਤੇ ਆ ਗਿਆ। ਐਨਐਸਈ ਨਿਫਟੀ 196.05 ਅੰਕ ਡਿੱਗਦਿਆਂ 25,083.80 ਤੇ ਰਿਹਾ।
ਸੈਂਸੈਕਸ ਵਿੱਚ ਸੂਚੀਬੱਧ 30 ਕੰਪਨੀਆਂ ਵਿੱਚ ਜੇਐਸਡਬਲਯੂ ਸਟੀਲ, ਇੰਫੋਸਿਸ, ਲਾਰਸਨ ਐਂਡ ਟੂਬਰੋ, ਭਾਰਤੀ ਸਟੇਟ ਬੈਂਕ, ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੇਲ ਅਤੇ ਐਕਸਿਸ ਬੈਂਕ ਦੇ ਸ਼ੇਅਰ ਨੁਕਸਾਨ ਵਿੱਚ ਹਨ। ਏਸ਼ੀਅਨ ਪੇਂਟਸ, ਬਜਾਜ ਫਿਨਸਰਵ, ਬਜਾਜ ਫਾਈਨੇਸ ਅਤੇ ਹਿੰਦੂਸਤਾਨ ਯੂਨੀਲੀਵਰ ਦੇ ਸ਼ੇਅਰਾਂ ਵਿੱਚ ਤੇਜ਼ੀ ਆਈ। -ਪੀਟੀਆਈ