ਨਵੀਂ ਦਿੱਲੀ, 4 ਸਤੰਬਰ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਕਿਹਾ ਕਿ ਬੰਗਲਾਦੇਸ਼ ਦੀ ਵਾਗਡੋਰ ਅਜਿਹੇ ਹੱਥਾਂ ਵਿੱਚ ਚਲੀ ਗਈ ਹੈ ਕਿ ਹੁਣ ਉਹ ‘‘ਪਾਕਿਸਤਾਨ ਦਾ ਵੱਡਾ ਭਰਾ’’ ਬਣ ਜਾਵੇਗਾ ਅਤੇ ਨਿਵੇਸ਼ਕ ਗੁਆਂਢੀ ਮੁਲਕ ’ਚ ਨਿਵੇਸ਼ ਤੋਂ ਝਿਜਕਣਗੇ। ਉਹ ਇੱਥੇ ਭਾਰਤ ਮੰਡਪਮ ਵਿੱਚ ‘ਭਾਰਤ ਟੈਕਸ 2025’ ਦੇ ਉਦਘਾਟਨੀ ਸਮਾਗਮ ਮੌਕੇ ਬੋਲ ਰਹੇ ਸਨ। ਉਨ੍ਹਾਂ ਨੇ ਇਹ ਟਿੱਪਣੀ ਬੰਗਲਾਦੇਸ਼ ’ਚ ਹਾਲੀਆ ਹਿੰਸਾ ਦੇ ਪਿਛੋਕੜ ’ਚ ਕੀਤੀ ਹੈ ਜਿਸ ਮਗਰੋਂ ਮੁਲਕ ’ਚ ਸੱਤਾ ਤਬਦੀਲੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕੱਪੜਾ ਉਦਯੋਗ ਨੂੰ ਬੰਗਲਾਦੇਸ਼ ਜਾਂ ਵੀਅਤਨਾਮ ਤੋਂ ਕੋਈ ਵੀ ਚੁਣੌਤੀ ਦਰਪੇਸ਼ ਨਹੀਂ ਹੈ ਕਿਉਂਕਿ ਭਾਰਤ ਵਿੱਚ ਵੱਡਾ ਮਜ਼ਦੂਰ ਬਾਜ਼ਾਰ ਹੈ। -ਪੀਟੀਆਈ